ਮੁੰਬਈ : ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਬਾਇਓਪਿਕ ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਨਿਰਮਾਤਾ ਅਭਿਸ਼ੇਕ ਅਗਰਵਾਲ ਦੇ ਜਨਮਦਿਨ ਦੇ ਖਾਸ ਮੌਕੇ ‘ਤੇ ਇਸ ਪ੍ਰਭਾਵਸ਼ਾਲੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।
ਇਹ ਫਿਲਮ ਡਾ. ਕਲਾਮ ਦੇ ਅਸਾਧਾਰਣ ਜੀਵਨ ਨੂੰ ਵੱਡੇ ਪਰਦੇ ‘ਤੇ ਲਿਆਏਗੀ – ਤਾਮਿਲਨਾਡੂ ਦੇ ਰਾਮੇਸ਼ਵਰਮ ਤੋਂ ਰਾਸ਼ਟਰਪਤੀ ਭਵਨ ਤੱਕ ਦੀ ਉਨ੍ਹਾਂ ਦੀ ਪ੍ਰੇਰਣਾਦਾਇਕ ਯਾਤਰਾ ਅਤੇ ਭਾਰਤ ਦੇ 11ਵੇਂ ਰਾਸ਼ਟਰਪਤੀ ਬਣਨ ਤੱਕ।
ਅਭਿਸ਼ੇਕ ਅਗਰਵਾਲ ਅਤੇ ਏ.ਕੇ. ਐਂਟਰਟੇਨਮੈਂਟ ਦੁਆਰਾ ਨਿਰਮਿਤ ਇਸ ਫਿਲਮ ਨੂੰ ਏ.ਪੀ.ਜੇ ਰਹਿਮਾਨ ਨੇ ਪ੍ਰੋਡਿਊਸ ਕੀਤਾ ਹੈ। ਇਸ ਦਾ ਨਿਰਮਾਣ ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਨੇੜਲੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਦੀ ਇਸ ਪਿਆਰੀ ਅਤੇ ਸਤਿਕਾਰਯੋਗ ਸ਼ਖਸੀਅਤ ਨੂੰ ਪੂਰੀ ਸੱਚਾਈ ਅਤੇ ਮਾਣ ਨਾਲ ਪੇਸ਼ ਕੀਤਾ ਜਾਵੇ।
ਸਾਲ 2025 ‘ਚ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਡਾ. ਕਲਾਮ ਬਾਰੇ ਹੋਵੇਗੀ, ਜਿਨ੍ਹਾਂ ਨੂੰ ‘ਪੀਪਲਜ਼ ਪ੍ਰੈਜ਼ੀਡੈਂਟ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।ਇਹ ਉਨ੍ਹਾਂ ਦੇ ਗਿਆਨ,ਉਨ੍ਹਾਂ ਦੀ ਨਿਮਰਤਾ ਅਤੇ ਰਾਸ਼ਟਰ ਦੇ ਪ੍ਰਤੀ ਉਨ੍ਹਾਂ ਦੀ ਸੇਵਾ ਦੀ ਵਿਰਾਸਤ ਨੂੰ ਦਿਲ ਅਤੇ ਆਤਮਾ ਦੇ ਨਾਲ ਅੱਗੇ ਵਧਾਉਣ ਦਾ ਵਾਅਦਾ ਕਰਦੀ ਹੈ ।
ਹਾਲ ਹੀ ਵਿੱਚ ਜਾਰੀ ਕੀਤੇ ਗਏ ਪੋਸਟਰ ਵਿੱਚ ਇਸ ਪ੍ਰੇਰਣਾਦਾਇਕ ਕਹਾਣੀ ਦੀ ਭਾਵਨਾ ਨੂੰ ਕੈਪਚਰ ਕੀਤਾ ਗਿਆ ਹੈ – ਡਾ ਕਲਾਮ ਦੇ ਜਨੂੰਨ, ਨਵੀਨਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਇੱਕ ਵਿਜ਼ੂਅਲ ਸ਼ਰਧਾਂਜਲੀ। ਇਸ ਇਤਿਹਾਸਕ ਸਿਨੇਮੈਟਿਕ ਯਾਤਰਾ ਬਾਰੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।