ਸ੍ਰ: ਦਵਿੰਦਰ ਸਿੰਘ ਦੀ ਸੇਵਾ ਮੁੱਕਤੀ ਤੇ ਉਨ੍ਹਾਂ ਨੂੰ ਸਨਮਾਨ ਚਿੰਨ ਦਿੰਦੇ ਹੋਏ ਇਰੀਗੇਸ਼ਨ ਮਨਿਸਟੀਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ, ਸੁਭਾਸ਼ ਚੰਦਰ, ਧਰਮਵੀਰ, ਰਨਜੀਤ ਸਿੰਘ, ਰਾਜਨ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਮੈਡਮ ਆਸ਼ਾ, ਜਸਵੀਰ ਕੌਰ, ਬਲਵਿੰਦਰ ਕੋਰ ਅਤੇ ਹਰਦੀਪ ਕੋਰ ।
ਜਲ ਸਰੋਤ ਵਿਭਾਗ ਪੰਜਾਬ ਵਿਚੋਂ ਵੱਖ ਵੱਖ ਮੱਹਤਵਪੂਰਨ ਅਸਾਮੀਆਂ ਤੇ ਕੰਮ ਕਰਦੇ ਹੋਏ ਸੇਵਾ ਮੁੱਕਤ ਹੋਏ ਸੁਪਰਡੈਂਟ ਗੇਰਡ—1 ਸ੍ਰੀ ਦਵਿੰਦਰ ਸਿੰਘ, ਜਿਨ੍ਹਾਂ ਨੇ ਸ਼ਾਹਪੁਰਕੰਡੀ ਵਿਖੇ ਕਲਰਕ ਦੀ ਅਸਾਮੀ ਤੇ ਭਰਤੀ ਹੋ ਕੇ, ਬਤੌਰ ਏ.ੳ ਦੀ ਅਸਾਮੀ ਤੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਸੁਪਰਡੈਂਟ ਗ੍ਰੇਡ—1 ਦੀ ਅਸਾਮੀ ਤੋਂ ਕੁੱਲ 36 ਸਾਲ 6 ਮਹੀਨੇ 3 ਦਿਨ ਦੀ ਸਰਕਾਰੀ ਸੇਵਾ ਕਰਕੇ ਸੇਵਾ ਮੁੱਕਤ ਹੋਏ । ਦਵਿੰਦਰ ਸਿੰਘ ਨੇ ਸਰਕਾਰ ਦੇ ਕੰਮਾਂ ਨੂੰ ਪਹਿਲ ਦਿੰਦੇ ਹੋਏ, ਯੂਨੀਅਨ ਦੇ ਕੰਮਾਂ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਇਆ ਅਤੇ ਆਪਣੀਆਂ ਘਰੈਲੂ ਜਿੰਮੇਵਾਰੀਆਂ ਨੂੰ ਸੂਚਜੇ ਡੰਗ ਨਾਲ ਨੇਪਰੇ ਚੜਾਇਆ । ਦਵਿੰਦਰ ਸਿੰਘ ਦੀ ਸੇਵਾ ਮੁਕੱਤੀ ਤੇ ਮਹਿਕਮੇ ਦੇ ਨਾਮਵਰ ਮੁਲਾਜ਼ਮ, ਇਰੀਗੇਸ਼ਨ ਮਨਿਸਟੀਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ, ਅਮਰਜੀਤ ਬੇਦੀ, ਸੁਪਰਡੈਂਟ ਗੁਰਜੀਤ ਕੌਰ, ਰਨਜੀਤ ਸਿੰਘ, ਬਲਜਿੰਦਰ ਸਿੰਘ, ਹਰਦੀਪ ਕੋਰ ਅਤੇ ਪਰੀਵਾਰਕ ਮੈਂਬਰ ਸ਼ਾਮਿਲ ਹੋਏ ।