Homeਸਪੋਰਟਸਕੇਂਦਰੀ ਖੇਡ ਮੰਤਰਾਲੇ ਦੇ ਸਕੱਤਰ ਸੁਜਾਤਾ ਚਤੁਰਵੇਦੀ ਵੱਲੋਂ ਐਨ.ਆਈ.ਐਸ ਵਿਖੇ ਯੋਗਾ ਤੇ...

ਕੇਂਦਰੀ ਖੇਡ ਮੰਤਰਾਲੇ ਦੇ ਸਕੱਤਰ ਸੁਜਾਤਾ ਚਤੁਰਵੇਦੀ ਵੱਲੋਂ ਐਨ.ਆਈ.ਐਸ ਵਿਖੇ ਯੋਗਾ ਤੇ ਖੇਡ ਵਿਗਿਆਨ ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ

ਪਟਿਆਲਾ, 21 ਮਾਰਚ:

  ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਵਿਖੇ “ਸਿਖਰਲੇ ਪ੍ਰਦਰਸ਼ਨ ਲਈ ਯੋਗ ਨੂੰ ਖੇਡ ਵਿਗਿਆਨ ਨਾਲ ਜੋੜਦੇ ਹੋਏ ਸਿਖਰਲੇ ਪ੍ਰਦਰਸ਼ਨ ਲਈ ਤਾਲਮੇਲ” ਵਿਸ਼ੇ ‘ਤੇ ਅੰਤਰਰਾਸ਼ਟਰੀ ਕਾਨਫਰੰਸ ਇਸ ਦਾ ਉਦਘਾਟਨ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਅਤੇ ਕੇਂਦਰੀ ਖੇਡ ਤੇ ਯੁਵਾ ਮਾਮਲੇ ਮੰਤਰਾਲੇ ਦੇ ਸਕੱਤਰ ਸ੍ਰੀਮਤੀ ਸੁਜਾਤਾ ਚਤੁਰਵੇਦੀ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ: ਸ਼ੋਭਿਤ ਜੈਨ ਨੇ ਕੀਤਾ।

 ਇਸ ਮੌਕੇ ਸੰਬੋਧਨ ਕਰਦਿਆਂ ਸੁਜਾਤਾ ਚਤੁਰਵੇਦੀ ਨੇ ਕਿਹਾ ਕਿ ਦੇਸ਼ ਵਿੱਚ ਅਪ੍ਰੈਲ ਮਹੀਨੇ ਯੋਗਾ ਦੀ ਏਸ਼ੀਅਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿੱਚ 16 ਦੇਸ਼ਾਂ ਤੋਂ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਯੋਗਾ ਅਜਿਹੀ ਪੱਧਤੀ ਹੈ, ਜੋ ਕਿ ਤਨ ਤੇ ਮਨ ਨੂੰ ਸ਼ਾਂਤ ਤੇ ਨਿਰੋਗ ਕਰਦੀ ਹੈ, ਇਸ ਲਈ ਹਰੇਕ ਖਿਡਾਰੀ ਸਮੇਤ ਹਰੇਕ ਨਾਗਰਿਕ ਨੂੰ ਯੋਗਾ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਕੌਮਾਂਤਰੀ ਕਾਨਫਰੰਸ ਅਹਿਮ ਸਿੱਟੇ ਕੱਢੇਗੀ ਜਿਨ੍ਹਾਂ ਨੂੰ ਸਾਈ ਵੱਲੋਂ ਲਾਗੂ ਕੀਤਾ ਜਾਵੇਗਾ।

 ਕਾਨਫਰੰਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੋਗਾ ਮਾਹਿਰ, ਵਿਗਿਆਨੀ, ਖੋਜਕਰਤਾ ਅਤੇ ਅਭਿਆਸੀਆਂ ਸਮੇਤ ਹਾਰਵਰਡ ਯੂਨੀਵਰਸਿਟੀ, ਅਮਰੀਕਾ ਤੋਂ ਐਸੋਸੀਏਟ ਪ੍ਰੋਫੈਸਰ ਡਾ. ਸਤਬੀਰ ਸਿੰਘ ਖ਼ਾਲਸਾ, ਨਰਲ ਸਕੱਤਰ, ਯੋਗਾਸਨ ਇੰਡੀਆ ਅਤੇ ਵਿਸ਼ਵ ਯੋਗਾਸਨ ਚੇਅਰਮੈਨ ਡਾ. ਜੈਦੀਪ ਆਰੀਆ ਸਮੇਤ ਵਰਲਡ ਯੋਗਆਸਨਾ ਦੇ ਵਾਇਸ ਪ੍ਰੈਜੀਡੈਂਟ ਡਾ. ਸੰਜੇ ਮਾਲਪਾਨੀ ਆਦਿ ਵਿਦਵਾਨਾਂ ਨੇ ਸ਼ਿਰਕਤ ਕੀਤੀ।

ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਵਿਨੀਤ ਕੁਮਾਰ ਇਸ ਕਾਨਫਰੰਸ ਵਿੱਚ ਹਿਸਾ ਲੈਣ ਵਾਲੇ ਪਤਵੰਤਿਆਂ ਅਤੇ ਯੋਗਾਸਨ ਮਾਹਿਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਦੋ ਦਿਨਾਂ ਕਾਨਫਰੰਸ ਵਿੱਚ 250 ਸ਼ਖ਼ਸੀਅਤਾਂ ਸਮੇਤ 35 ਦੇ ਕਰੀਬ ਬੁਲਾਰੇ ਸ਼ਿਰਕਤ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਇਹ ਕਾਨਫਰੰਸ ਖੇਡ ਵਿਗਿਆਨੀਆਂ, ਯੋਗਾ ਮਾਹਿਰਾਂ, ਟ੍ਰੇਨਰਾਂ ਅਤੇ ਵਿਦਿਆਰਥੀਆਂ ਨੂੰ ਬਿਹਤਰ ਨਤੀਜਿਆਂ ਲਈ ਖੇਡਾਂ ਦੀ ਸਿਖਲਾਈ ਅਤੇ ਰਿਕਵਰੀ ਪ੍ਰਕਿਰਿਆਵਾਂ ਵਿੱਚ ਯੋਗਾ ਨੂੰ ਕਿਵੇਂ ਸ਼ਾਮਲ ਕਰਨਾ ਹੈ ਇਸ ਬਾਰੇ ਸੂਝ, ਖੋਜ ਖੋਜਾਂ ਅਤੇ ਵਿਹਾਰਕ ਤਰੀਕਿਆਂ ਦਾ ਆਦਾਨ-ਪ੍ਰਦਾਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ।

ਇਸ ਦੌਰਾਨ ਕੌਮੀ ਤੇ ਕੌਮਾਂਤਰੀ ਮਾਹਰਾਂ ਨੇ ਚਰਚਾ ਕਰਦਿਆਂ ਦੱਸਿਆ ਕਿ ਖੇਡ ਵਿਗਿਆਨ ਦੇ ਨਾਲ ਯੋਗਾ ਦਾ ਏਕੀਕਰਨ ਉੱਚ ਪ੍ਰਦਰਸ਼ਨ ਵਾਲੇ ਐਥਲੈਟਿਕਸ ਦੇ ਖੇਤਰ ਵਿੱਚ ਤੇਜ਼ੀ ਨਾਲ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ, ਕਿਉਂਕਿ ਇਹ ਅਥਲੀਟ ਦੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਵਿੱਚ ਮਦਦ ਕਰਦਾ ਹੈ, ਜਦਕਿ ਉਹਨਾਂ ਦੀ ਸਮੁੱਚੀ ਸਿਹਤ ਨੂੰ ਯਕੀਨੀ ਬਣਾਉਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments