Homeਪੰਜਾਬਪਿੰਡ ਮਵੀ ਸੱਪਾ ਵਿਖੇ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਪਿੰਡ ਮਵੀ ਸੱਪਾ ਵਿਖੇ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਪਟਿਆਲਾ 10 ਮਾਰਚ

ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਅਤੇ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਕਮ ਕਾਰਜਗਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ 2 ਦੀ ਅਗਵਾਈ ਹੇਠ 8 ਮਾਰਚ ਨੂੰ ਰਾਸ਼ਟਰੀ ਮਹਿਲਾ ਦਿਵਸ ਪਿੰਡ ਸੱਪਾ ਬਲਾਕ ਪਟਿਆਲਾ ਵਿਖੇ ਮਨਾਇਆ ਗਿਆ । ਇਸ ਮੌਕੇ ਸੀ.ਡੀ.ਪੀ.ਓ. ਵਿਭਾਗ ਵੱਲੋਂ ਸੁਪਰਵਾਈਜ਼ਰ ਸਨੌਰ ਬਲਾਕ ਦੇ ਵੱਖ ਵੱਖ ਪਿੰਡਾਂ ਦੇ ਆਂਗਨਵਾੜੀ ਵਰਕਰ ਅਤੇ ਸਿਹਤ ਵਿਭਾਗ ਦੇ ਸੀ.ਐਚ.ਓ, ਆਸ਼ਵਰਕਰ, ਸਰਪੰਚ ਅਤੇ ਪੰਚ ਸ਼ਾਮਲ ਹੋਏ । ਇਹ ਸਮਾਗਮ ਆਂਗਨਵਾੜੀ ਸੈਂਟਰ ਵਿੱਚ ਕਰਵਾਇਆ ਗਿਆ ਜਿਸ ਵਿੱਚ ਮਹਿਲਾ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਦੇ ਨਾਲ ਹੀ ਪੈਦਲ ਦੌੜ ਵੀ ਕਰਵਾਈ ਗਈ ਅਤੇ ਮਹਿਲਾਵਾਂ ਨੂੰ ਮਾਹਵਾਰੀ ਦੀ ਸਫਾਈ ਬਾਰੇ ਵੀ ਦੱਸਿਆ ਗਿਆ । ਇਸ ਤੋਂ ਇਲਾਵਾ ਸੈਨੀਟੇਸ਼ਨ ਦੇ ਸਬੰਧ ਵਿੱਚ ਵੀ ਸਫਾਈ ਸਬੰਧੀ ਪੰਚਾਇਤਾਂ ਨੂੰ ਜਾਗਰੁਕ ਕੀਤਾ ਗਿਆ ।

  ਇਸ ਦੌਰਾਨ ਮਹਿਲਾਵਾਂ ਨੇ ਗੀਤ, ਨਾਚ, ਬੋਲੀਆਂ, ਸਿੱਠਣੀਆਂ ਅਤੇ ਚੁਟਕੁਲੇ ਆਦਿ ਰਾਹੀਂ ਮਹਿਲਾ ਦਿਵਸ ਨੂੰ ਮਨਾਇਆ । ਇਸ ਮੌਕੇ ਬੁਲਾਰਿਆਂ ਵੱਲੋਂ ਮਹਿਲਾਵਾਂ ਦੇ ਆਤਮ ਨਿਰਭਰ ਹੋਣ ਅਤੇ ਮਹਿਲਾ ਸਸ਼ਕਤੀਕਰਨ ਸਬੰਧੀ ਵੀ ਜਾਗਰੁਕ ਕੀਤਾ ਗਿਆ । ਸਮਾਗਮ ਵਿੰਚ ਆਈ.ਈ.ਸੀ.ਵੀਰਪਾਲ ਦੀਕਸ਼ਿਤ, ਬੀ.ਆਰ.ਸੀ. ਮਲਕੀਤ ਸਿੰਘ ਤੋਂ ਇਲਾਵਾ ਪਿੰਡਾਂ ਦੀਆਂ ਮਹਿਲਾਵਾਂ ਵੀ ਸ਼ਾਮਲ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments