Homeਪਟਿਆਲਾ ਅਪਡੇਟਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਪਟਿਆਲਾ 16 ਫਰਵਰੀ

ਪਟਿਆਲਾ ਦੇ ਪੋਲੋ ਗਰਾਂਊਂਡ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਕੈਨਲ ਕਲੱਬ ਦੇ ਸਹਿਯੋਗ ਨਾਲ 62ਵੇਂ ਅਤੇ 63ਵੇ ਆਲ ਇੰਡੀਆ ਚੈਂਪੀਅਨਸ਼ਿਪ ਤਹਿਤ ‘ਡੌਗ ਸ਼ੋਅ’ ਦਾ ਆਯੋਜਨ ਕੀਤਾ ਗਿਆ । ਇਸ ਆਯੋਜਨ ਵਿੱਚ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਹਨਾਂ ਡੋਗ ਸ਼ੋਅ ਵਿੱਚ ਸ਼ਾਮਲ ਹੋਏ ਵੱਖ-ਵੱਖ ਨਸਲਾਂ ਦੇ ਕੁੱਤਿਆਂ ਦਾ ਜਾਇਜ਼ਾ ਲਿਆ । ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕ ਕੁੱਤੇ ਨੂੰ ਇੱਕ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਰੱਖਦੇ ਹਨ । ਉਹਨਾਂ ਕਿਹਾ ਕਿ ਇਸ ਡੋਗ ਸ਼ੋਅ ਰਾਹੀਂ ਲੋਕਾਂ ਨੂੰ ਚੰਗੀ ਬਰੀਡ ਦੇ ਕੁੱਤੇ ਦੇਖਣ ਨੂੰ ਮਿਲਣਗੇ । ਉਹਨਾਂ ਕਿਹਾ ਕਿ ਅਜਿਹੇ ਮੌਕੇ ਸਾਲ ਵਿੱਚ ਇਕ ਵਾਰ ਦੇਖਣ ਨੂੰ ਮਿਲਦੇ ਹਨ ਇਸ ਲਈ ਅਜਿਹੇ ਮੌਕਿਆਂ ਤੇ ਵਧ ਚੜ੍ਹ ਦੇ ਹਿੱਸਾ ਲੈਣਾ ਚਾਹੀਦਾ ਹੈ ।

  ਸਮਾਗਮ ਦੀ ਸ਼ੁਰੂਆਤ ਡੀ.ਆਈ ਜੀ.ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕੀਤੀ । ਉਹਨਾਂ ਕਿਹਾ ਕਿ ਕੁੱਤਾ ਵਫਾਦਾਰੀ ਦਾ ਪ੍ਰਤੀਕ ਹੈ । ਉਹਨਾਂ ਕਿਹਾ ਕਿ ਪਟਿਆਲਾ ਬਾਗਾਂ ਤੇ ਰਾਗਾਂ ਦਾ ਸ਼ਹਿਰ ਹੈ ਅਤੇ ਇਹ ਸ਼ੋਅ  ਪਟਿਆਲਾ ਹੈਰੀਟੇਜ ਦਾ ਇਕ ਹਿੱਸਾ ਹੈ ।

  ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਇਕ ਸੋਵੀਨਾਰ ਵੀ ਜਾਰੀ ਕੀਤਾ ਗਿਆ । ਉਹਨਾਂ ਸ਼ੋਅ ਵਿੱਚ ਮੌਜੂਦ ਵੱਖ-ਵੱਖ ਬਰੀਡ ਦੇ ਕੁੱਤਿਆਂ ਦਾ ਜਾਇਜ਼ਾ ਲਿਆ । ਉਹਨਾਂ ਕਿਹਾ ਕਿ ਕੁੱਤਾ ਇਕ ਅਜਿਹਾ ਦੋਸਤ ਹੈ ਜੋ ਕਦੇ ਕੁੱਝ ਨਹੀ ਮੰਗਦਾ ਪਰ ਬਦਲੇ ਵਿੱਚ ਸਭ ਕੁੱਝ ਦਿੰਦਾ ਹੈ ।  ਉਹਨਾਂ ਦੇ ਨਾਲ ਐਸ.ਡੀ.ਐਮ. ਗੁਰਦੇਵ ਸਿੰਘ ਧੰਮ ਵੀ ਮੌਜੂਦ ਸਨ ।

 ਕੈਨਲ ਕਲੱਬ ਦੇ ਜਨਰਲ ਸਕੱਤਰ ਜੀ.ਪੀ.ਸਿੰਘ ਬਰਾੜ  ਨੇ ਦੱਸਿਆ ਕਿ ਇਸ ਸ਼ੋਅ ਵਿੱਚ ਲੱਗਭੱਗ 33 ਨਸਲਾਂ ਦੇ 219 ਕੁੱਤਿਆਂ ਨੇ ਭਾਗ ਲਿਆ । ਇਸ ਸ਼ੋਅ ਵਿੱਚ ਅਕੀਤਾ, ਡੋਗੋ ਅਰਜਨਟੀਨੋ, ਡੋਬਰਮੈਨ, ਚਾਓ-ਚਾਓ , ਅਫਗਾਨ ਹਾਊਂਡ, ਬਾਕਸਰ, ਰੋਟ ਵੀਲਰ; ਲੈਬਰਾ  ਪੱਗ ਬੀਗਲ, ਜੀ.ਐਮ.ਡੀ. ਸਾਈਬੇਰੀਅਨ ਹਸਕੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ । ਇਸ ਸ਼ੋਅ ਨੂੰ ਜੱਜ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੇ ਜੱਜ ਕੇਲਵਿਨ ਐਨ.ਜੀ.ਸਿੰਗਾਪੁਰ ਤੋਂ ਅਤੇ ਮੁਨੀਰ ਬਿਨ ਜੰਗ ਹੈਦਰਾਬਾਦ ਤੋਂ ਆਏ ਹੋਏ ਸਨ । ਇਸ ਮੌਕੇ ਪਾਲਤੂ ਕੁੱਤਿਆਂ ਦੀ ਖੁਰਾਕ ਅਤੇ ਹੋਰ ਸਮਾਨ ਦੇ ਸਟਾਲ ਵੀ ਲਗਾਏ ਗਏ ਸਨ ।

 ਸਮਾਗਮ ਦੇ ਅੰਤ ਵਿੱਚ ਜੇਤੂ ਕੁਤਿੱਆਂ ਦੇ ਮਾਲਕਾਂ ਨੂੰ ਇਨਾਮ ਵੀ ਵ਼ੰਡੇ ਗਏ । ਇਸ ਮੌਕੇ ਐਸ.ਡੀ.ਐਮ ਗੁਰਦੇਵ ਸਿੰਘ ਧੰਮ, ਡੀ.ਐਸ.ਪੀ. ਰਸ਼ਵਿੰਦਰ ਸਿੰਘ, ਐਮ.ਸੀ. ਰਣਜੀਤ ਸਿੰਘ, ਦਵਿੰਦਰਪਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸ਼ਾਮਲ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments