ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ਦੇ ਰਾਦੌਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਡਾਕਟਰ ਬੀ.ਐੱਲ ਸੈਣੀ (Dr. BL Saini) 15 ਫਰਵਰੀ ਨੂੰ ਮੁੱਖ ਮੰਤਰੀ ਨਾਇਬ ਸੈਣੀ (Chief Minister Naib Saini) ਦੀ ਮੌਜੂਦਗੀ ਵਿੱਚ ਬੀ.ਜੇ.ਪੀ. ਵਿੱਚ ਸ਼ਾਮਲ ਹੋਣਗੇ। ਯਮੁਨਾਨਗਰ ‘ਚ ਗੱਲਬਾਤ ਕਰਦਿਆਂ ਸੈਣੀ ਨੇ ਕਿਹਾ ਕਿ ਚੋਣਾਂ ‘ਚ ਸਿਰਫ ਹੁੱਡਾ ਹੀ ਨਜ਼ਰ ਆ ਰਹੇ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇਤਾਵਾਂ ਨੂੰ ਉਨ੍ਹਾਂ ਨੇ ਆਪਣੇ ਸਮਰਥਨ ‘ਚ ਬੁਲਾਉਣ ਦੀ ਅਪੀਲ ਕੀਤੀ ਸੀ, ਉਨ੍ਹਾਂ ‘ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ।ਉਨ੍ਹਾਂ ਨੇ ਕਿਹਾ ਕਿ ਹੁਣ ਵਾਲਾ ਸਮਾਂ ਭਾਜਪਾ ਦਾ ਹੀ ਹੈ ।
ਇਸ ਦੇ ਨਾਲ ਹੀ ਡਾਕਟਰ ਬੀ.ਐਲ ਸੈਣੀ ਨੇ ਕਾਂਗਰਸ ‘ਤੇ ਹਮਲਾ ਕਰਦਿਆਂ ਕਿਹਾ ਕਿ ਯਮੁਨਾਨਗਰ ਦੇ ਰਾਦੌਰ ਦੇ 30 ਲੋਕਾਂ ਨੇ ਕਾਂਗਰਸ ਦੀ ਟਿਕਟ ਲਈ ਅਰਜ਼ੀ ਦਿੱਤੀ ਸੀ, ਇੰਟਰਵਿਊ ਦਿੱਤੇ ਸਨ। ਇਨ੍ਹਾਂ ‘ਚੋਂ ਕਿਸੇ ਵੀ ਨੇਤਾ ਨੇ ਉਨ੍ਹਾਂ ਦੇ ਸਮਰਥਨ ‘ਚ ਜਾਂ ਉਨ੍ਹਾਂ ਦੇ ਸ਼ਹਿਰ ‘ਚ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਉਹ ਚੋਣ ਹਾਰ ਗਏ। ਸੈਣੀ ਨੇ ਕਿਹਾ ਕਿ ਜਿਹੜਾ ਉਨ੍ਹਾਂ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ ਉਹ ਅਟਲ ਹੈ , ਹਾਲਾਂਕਿ ਭੁਪਿੰਦਰ ਸਿੰਘ ਹੁੱਡਾ ਅਤੇ ਦੀਪੇਂਦਰ ਹੁੱਡਾ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ ਮੈਂ ਪਹਿਲਾਂ ਹੀ ਫ਼ੈਸਲਾ ਲੈ ਚੁੱਕਾ ਹਾਂ , ਇਸ ਲਈ ਹੁਣ ਮੈਂ ਭਾਜਪਾ ‘ਚ ਸ਼ਾਮਲ ਹੋ ਰਿਹਾ ਹਾਂ।
ਅਸੀਂ ਭਾਜਪਾ ਲਈ ਨਗਰ ਨਿਗਮ ਚੋਣਾਂ ‘ਚ ਭਾਜਪਾ ਨੂੰ ਜਿੱਤਾਂਵਾਗੇ: ਸੈਣੀ
ਬੀ.ਐਲ ਸੈਣੀ ਨੇ ਕਿਹਾ ਕਿ ਮੇਰੀ ਮੁੱਖ ਮੰਤਰੀ ਨਾਇਬ ਸੈਣੀ ਨਾਲ ਗੱਲ ਹੋ ਗਈ ਹੈ, 15 ਫਰਵਰੀ ਨੂੰ ਯਮੁਨਾਨਗਰ ਵਿੱਚ ਇੱਕ ਪ੍ਰੋਗਰਾਮ ਹੋਵੇਗਾ, ਜਿਸ ਵਿੱਚ 10 ਹਜ਼ਾਰ ਤੋਂ ਵੱਧ ਲੋਕ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਮਦਦ ਕਰਨਗੇ ਅਤੇ ਇੱਕ ਵੀ ਕਾਂਗਰਸੀ ਕੌਂਸਲਰ ਨੂੰ ਕੌਂਸਲਰ ਨਹੀਂ ਬਣਨ ਦੇਣਗੇ। ਬੀ.ਐਲ ਸੈਣੀ ਨੇ ਅੱਗੇ ਕਿਹਾ ਕਿ ਸ਼ਿਆਮ ਸਿੰਘ ਰਾਣਾ ਰਾਦੌਰ ਤੋਂ ਵਿਧਾਇਕ ਹਨ ਪਰ ਮੈਨੂੰ ਉਨ੍ਹਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਇਨ੍ਹਾਂ ਨੇਤਾਵਾਂ ਨੂੰ ਦੱਸਿਆ ਸਤਿਕਾਰਯੋਗ
ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ‘ਤੇ ਦੋਸ਼ ਨਹੀਂ ਲਗਾ ਰਿਹਾ ਸਗੋਂ ਸੱਚ ਦੱਸ ਰਿਹਾ ਹਾਂ ਕਿ ਕਾਂਗਰਸੀ ਅੰਦਰੂਨੀ ਲੜਾਈ ਕਾਰਨ ਹਾਰ ਗਏ। ਇੱਥੇ ਕਿਤੇ ਨਾ ਕਿਤੇ ਅਜਿਹੇ ਨੇਤਾ ਹਨ ਜੋ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਇਸੇ ਲਈ ਕਾਂਗਰਸ ਹਾਰ ਗਈ। ਕਾਂਗਰਸੀ ਨੇਤਾ ਨੇ ਇਹ ਵੀ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਹਮੇਸ਼ਾ ਉਨ੍ਹਾਂ ਦੇ ਸਤਿਕਾਰਯੋਗ ਰਹੇ ਹਨ। ਇਸੇ ਤਰ੍ਹਾਂ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਅਤੇ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਨੇ ਹਮੇਸ਼ਾ ਉਨ੍ਹਾਂ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਨੇ ਖ਼ਿਲਾਫ਼ ਉਹ ਨਾ ਕਦੇ ਬੋਲੇ ਹਨ ਨਾ ਕਦੇ ਕੁਝ ਬੋਲਣਗੇ।ਫਿਲਹਾਲ ਸਮਾਂ ਭਾਜਪਾ ਦਾ ਚਲ ਰਿਹਾ ਹੈ ਉਹ ਭਾਜਪਾ ਦੇ ਨਾਲ ਹਨ ਅਤੇ ਭਾਜਪਾ ‘ਚ 15 ਫਰਵਰੀ ਨੂੰ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸ਼ਾਮਲ ਹੋਣਗੇ।