ਪਟਿਆਲਾ 12 ਫਰਵਰੀ ( ) ਸ਼ਹਿਰ ਦੇ ਤਫੱਜਲਪੁਰਾ ਇਲਾਕੇ ਵਿੱਚ ਡੀ ਸੀ ਡਬਲਿਊ ਰੋਡ ਦੇ ਨੇੜੇ ਬਣੇ ਗਰੀਨ ਫਰੰਟ ਪਾਰਕ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਲੋਕ ਪੱਖੀ ਸੇਵਾਵਾਂ ਸਬੰਧੀ ਮਿਲੀ ਗ੍ਰਾਂਟ ਨਾਲ ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ. ਵੱਲੋਂ ਲਗਾਏ ਗਏ ਨਵੇਂ ਓਪਨ ਜਿਮ ਦਾ ਉਦਘਾਟਨ ਨਵੇਂ ਬਣੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਡਿਪਟੀ ਮੇਅਰ ਜਗਦੀਪ ਜੱਗਾ ਨੇ ਕੀਤਾ। ਸਵੇਰੇ ਸਹੀ ਸਮੇਂ ਤੇ ਐਕਟਿਵਾ ਤੇ ਪੁੱਜੇ ਮੇਅਰ ਕੁੰਦਨ ਗੋਗੀਆ ਦੇ ਜਾਣ ਮਗਰੋਂ ਲੋਕ ਉਨ੍ਹਾ ਦੇ ਸਾਦੇ ਢੰਗ ਦੀ ਤਾਰੀਫ਼ ਕਰਦੇ ਨਜ਼ਰ ਆਏ।
ਇਸ ਮੌਕੇ ਉਪਰੋਕਤ ਲੀਡਰਸ਼ਿਪ ਨੇ ਸਾਂਝੇ ਤੌਰ ਤੇ ਪਾਰਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਭੁੱਲਰ, ਮੈਂਬਰ ‘ਤੇ ਆਪ ਆਗੂ ਰਾਜਿੰਦਰ ਕੁਮਾਰ ਰਾਜੂ ਅਤੇ ਉਮੰਗ ਵੈਲਫ਼ੇਅਰ ਫਾਉਂਡੇਸ਼ਨ ਰਜਿ. ਦੇ ਪ੍ਰਧਾਨ ਅਰਵਿੰਦਰ ਤੇ ਟੀਮ ਦੇ ਸਾਂਝੇ ਉਪਰਾਲੇ ਨਾਲ਼ ਲੋਕ ਭਲਾਈ ਲਈ ਕੀਤੇ ਜਾਂ ਰਹੇ ਉਪਰਾਲਿਆਂ ਦੀ ਸ਼ਲਾਘਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਮ ਇਲਾਕਾ ਵਾਸੀਆਂ ਦੀ ਚੰਗੀ ਸਿਹਤ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾ ਕਿਹਾ ਕਿ ਓਪਨ ਏਅਰ ਜਿਮ ਨਾਲ ਇਲਾਕੇ ਦੇ ਲੋਕ ਪਾਰਕ ਵਿੱਚ ਸੈਰ ਕਰਦੇ ਹੋਏ ਕਸਰਤ ਵੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਿਹਤ ਧਨ ਹੈ ਅਤੇ ਸਾਰਿਆਂ ਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ। ਇਹ ਜਿਮ ਹਰ ਉਮਰ ਵਰਗ ਦੇ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਸਾਡਾ ਆਪਣਾ ਸ਼ਹਿਰ ਹੈ ਅਤੇ ਅਸੀਂ ਇਸ ਨੂੰ ਕਿਸ ਤਰ੍ਹਾਂ ਸਾਫ ਸੁਥਰਾ ਅਤੇ ਸੋਹਣਾ ਬਣਾ ਕੇ ਰੱਖਣਾ ਸਾਡੀ ਸਭ ਦੀ ਵੱਡੀ ਜਿੰਮੇਵਾਰੀ ਹੈ।
ਇਸ ਦੌਰਾਨ ਉਮੰਗ ਸੰਸਥਾ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਸੂਦਨ ਨੇ ਕਿਹਾ ਕਿ ਉਕਤ ਪਾਰਕ ਵਿੱਚ ਓਪਨ ਜਿਮ ਸਥਾਪਿਤ ਕਰਨ ਦਾ ਸਿਹਰਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਜਾਂਦਾ ਹੈ ਜਿਨਾਂ ਦੇ ਯਤਨਾਂ ਸਦਕਾ ਉਮੰਗ ਵੈਲਫੇਅਰ ਨੂੰ ਗਰਾਂਟ ਮਿਲੀ ਹੈ, ਜਿਸ ਨਾਲ ਅੱਜ ਤਫੱਜਲਪੁਰਾ ਦੇ ਪਾਰਕ ਵਿੱਚ ਇੱਕ ਸੁੰਦਰ ਓਪਨ ਜਿਮ ਸਥਾਪਤ ਕੀਤਾ ਗਿਆ ਹੈ।
ਪ੍ਰੋਗਰਾਮ ਦੌਰਾਨ ਉਮੰਗ ਵੈਲਫੇਅਰ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਅਚਾਰਿਆ, ਕਾਨੂੰਨੀ ਸਲਾਹਕਾਰ ਐਡਵੋਕੇਟ ਯੋਗੇਸ਼ ਪਾਠਕ, ਮੈਂਬਰ ਡਾ.ਗੁਰਦੀਪ ਸਿੰਘ ਵਿਸ਼ੇਸ਼ ਤੋਂ ਇਲਾਵਾ ਗਿਆਨ ਚੰਦ, ਪ੍ਰਦੀਪ ਗਰਗ ਆਪ ਆਗੂ, ਹਰਮਨਪ੍ਰੀਤ ਸਿੰਘ ਭੁੱਲਰ, ਹਰਪ੍ਰੀਤ ਸਿੰਘ ਢਿੱਲੋਂ, ਗੁਲਾਬ ਰਾਏ ਗਰਗ, ਉਮਰਾਓ ਸਿੰਘ, ਰਜਿੰਦਰ ਸਿੰਘ ਪਵਾਰ, ਬਲਵਿੰਦਰ ਸਿੰਘ ਜੀ, ਗੁਰਿੰਦਰ ਲਾਲੀ, ਕੁਲਦੀਪ ਸਿੰਘ, ਹਰਦੇਵ ਸਿੰਘ, ਹੈਪੀ ਜੀ, ਸਤਨਾਮ ਸਿੰਘ ਸੰਧੂ, ਕਾਕਾ ਕੰਬੋਜ ਅਤੇ ਸੰਜੇ, ਗੁਰਚਰਨ ਸਿੰਘ, ਨਾਇਬ ਸਿੰਘ ਅਤੇ ਗਰੀਨ ਪਾਰਕ ਫਰੰਟ ਦੇ ਹੋਰਨਾਂ ਮੈਂਬਰਾਂ ਤ
ਦੇ ਨਾਲ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਰਹੇ।
ਫੋਟੋ ਕੈਪਸ਼ਨ –
ਓਪਨ ਜਿਮ ਦਾ ਉਦਘਾਟਨ ਕਰਦੇ ਹੋਏ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਜੱਗਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਉਮੰਗ ਟੀਮ ਤੇ ਹੋਰ।
ਜਾਰੀ ਕਰਤਾ –
ਅਰਵਿੰਦਰ ਸਿੰਘ
ਪ੍ਰਧਾਨ ਉਮੰਗ ਵੈਲਫੇਅਰ ਫਾਉਂਡੇਸ਼ਨ
9814826256