ਹਰਿਆਣਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਪ੍ਰਯਾਗਰਾਜ ਹਵਾਈ ਅੱਡੇ (Prayagraj Airport) ‘ਤੇ ਪਹੁੰਚ ਗਏ ਹਨ। ਅਰੈਲ ਪੱਕਾ ਘਾਟ ‘ਤੇ ਕੁਝ ਹੀ ਦੇਰ ਬਾਅਦ ਪਹੁੰਚ ਕੇ ਪੂਜਾ ਅਰਚਨਾ ਅਤੇ ਇਸ਼ਨਾਨ ਕਰਨਗੇ । ਉਨ੍ਹਾਂ ਦੇ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵੀ ਸਨ। ਮੁੱਖ ਮੰਤਰੀ ਸੈਣੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਸੀ,ਐੱਮ ਨਾਇਬ ਸੈਣੀ ਅੱਜ ਸੰਗਮ ਵਿੱਚ ਡੁਬਕੀ ਲਗਾਉਣਗੇ।
ਬੀਤੇ ਦਿਨ ਪੀ.ਐੱਮ ਨੇ ਲਗਾਈ ਸੀ ਡੁਬਕੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਪਵਿੱਤਰ ਤ੍ਰਿਵੇਣੀ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ ਸੀ । ਇਸ ਦੌਰਾਨ ਉਨ੍ਹਾਂ ਨੇ ਹੱਥ ‘ਚ ਰੁਦਰਾਕਸ਼ ਲੈ ਕੇ ਮੰਤਰਾਂ ਦਾ ਜਾਪ ਵੀ ਕੀਤਾ। ਨਾਲ ਹੀ ਗੰਗਾ ਮਈਆ ਵਿੱਚ ਡੁਬਕੀ ਲਗਾਉਣ ਤੋਂ ਬਾਅਦ ਭਗਵਾਨ ਭਾਸਕਰ ਨੂੰ ਅਰਘਿਆ ਵੀ ਦਿੱਤਾ।