Home ਪਟਿਆਲਾ ਅਪਡੇਟ ਨੀਲਮ ਹਸਪਤਾਲ ‘ਚ ਇਲਾਜ ਦੌਰਾਨ 19 ਸਾਲਾ ਨੌਜਵਾਨ ਦੀ ਮੌ.ਤ.

ਨੀਲਮ ਹਸਪਤਾਲ ‘ਚ ਇਲਾਜ ਦੌਰਾਨ 19 ਸਾਲਾ ਨੌਜਵਾਨ ਦੀ ਮੌ.ਤ.

0

ਰਾਜਪੁਰਾ,13 ਜੁਲਾਈ (ਬਲਜੀਤ ਸਰਨਾ) : ਰਾਜਪੁਰਾ ਦਾ ਪ੍ਰਾਈਵੇਟ ਨਾਮੀ ਹਸਪਤਾਲ ਨੀਲਮ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਚੁੱਕਿਆ ਹੈ ਜਿੱਥੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਮਰੀਜ਼ ਦੀ ਮੌਤ ਹੋ ਗਈ ਇਹ ਮਾਮਲਾ ਜ਼ਿਲਾ ਪਟਿਆਲਾ ਦੇ ਹਲਕਾ ਸਨੌਰ ਦੇ ਭੁਨਰਹੇੜੀ ਦੇ ਵਸਨੀਕ ਦਾ ਸਾਹਮਣੇ ਆਇਆ ਹੈ ਜਿੱਥੇ ਕਰਮਜੀਤ ਸਿੰਘ ਅੱਠ ਜੁਲਾਈ ਨੂੰ ਆਪਣੇ 19 ਸਾਲਾਂ ਨੌਜਵਾਨ ਧੀ ਨੂੰ ਲੈ ਕੇ ਹਸਪਤਾਲ ਦੇ ਵਿੱਚ ਆਇਆ ਸੀ ਜਿੱਥੇ ਉਸਦਾ ਪੀਤੇ ਦੀ ਪੱਥਰੀ ਦਾ ਆਪਰੇਸ਼ਨ ਹੋਣਾ ਸੀ 9 ਜੁਲਾਈ ਨੂੰ ਆਪਰੇਸ਼ਨ ਅਤੇ 11 ਜੁਲਾਈ ਨੂੰ ਨੌਜਵਾਨ ਖੁਸ਼ਪ੍ਰੀਤ ਦੀ ਮੌਤ ਹੋ ਗਈ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਡਾਕਟਰ ਅਤੇ ਨੀਲਮ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਨਾਲ ਇਹ ਹਾਦਸਾ ਹੋਇਆ ਹੈ ਅਤੇ ਜੋ ਇਸਦੇ ਦੋਸ਼ੀ ਹਨ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਇਸ ਦੌਰਾਨ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਬਾਹਰ ਜਿੱਥੇ ਨਾਰੇਬਾਜ਼ੀ ਕੀਤੀ ਗਈ ਉੱਥੇ ਹੀ ਹਸਪਤਾਲ ਦੇ ਅੰਦਰ ਹੰਗਾਮਾ ਵੀ ਕੀਤਾ ਗਿਆ। ਕਿਉਂਕਿ ਲਗਾਤਾਰ ਨੀਲਮ ਪ੍ਰਸ਼ਾਸਨ ਤੇ ਉੱਥੇ ਮੌਜੂਦ ਕਰਮਚਾਰੀ ਉਹ ਇਹ ਗੱਲ ਨੂੰ ਦੋਹਰਾ ਰਹੇ ਸਨ ਕਿ ਜੋ ਉਹਨਾਂ ਤੋਂ ਸੀਨੀਅਰ ਕੁਝ ਦੇਰ ਦੇ ਵਿੱਚ ਪਹੁੰਚ ਰਹੇ ਹਨ ਅਤੇ ਪਿਛਲੇ ਦੋ ਘੰਟੇ ਤੋਂ ਮੀਡੀਆ ਵੀ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਪ੍ਰੰਤੂ ਹਜੇ ਤੱਕ ਕੋਈ ਵੀ ਪ੍ਰਬੰਧਕ ਉੱਥੇ ਨਹੀਂ ਪਹੁੰਚਿਆ ਅਸੀਂ ਵੀ ਬਾਰ-ਬਾਰ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉੱਥੇ ਕੋਈ ਵੀ ਸੀਨੀਅਰ ਅਧਿਕਾਰੀ ਜਾਣਕਾਰੀ ਦੇਣ ਵਾਸਤੇ ਨਹੀਂ ਸੀ ਮੌਕੇ ਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਸੂਬਾ ਆਗੂ ਮੇਜਰ ਸਿੰਘ ਮਰਦਾਂਪੁਰ ਵੀ ਮੌਜੂਦ ਰਹੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਪਰਿਵਾਰ ਦੇ ਦੱਸਣ ਮੁਤਾਬਿਕ ਹਸਪਤਾਲ ਦੀ ਲਾਪਰਵਾਹੀ ਹੈ ਅਤੇ ਲਾਪਰਵਾਹੀ ਕਾਰਨ 19 ਸਾਲਾ ਖੁਸ਼ਪ੍ਰੀਤ ਦੀ ਮੌਤ ਹੋਈ ਹੈ।

Exit mobile version