ਚੰਡੀਗੜ੍ਹ, 2 ਸਤੰਬਰ 2026 (ਰਾਜੇਸ਼ ਕੁਮਾਰ):ਪੰਜਾਬਦੀਆਂ ਜੇਲ੍ਹਾਂ ਵਿੱਚ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਕੈਦੀਆਂ ਦੇ ਇਲਾਜ ਸਬੰਧੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਦੇ ADGP ਜੇਲ੍ਹਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੇ ਹਲਫ਼ਨਾਮੇ ਅਨੁਸਾਰ, ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੁੱਲ35,449 ਕੈਦੀਆਂ ਵਿੱਚੋਂ 15,678 ਕੈਦੀ OOAT ਕਲੀਨਿਕਾਂ ਨਾਲ ਰਜਿਸਟਰਡ ਹਨ। ADGP ਜੇਲ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਨਸ਼ੇ ਦੀ ਲਤ ਨਾਲ ਪ੍ਰਭਾਵਿਤ ਕੈਦੀਆਂ ਵਿੱਚ ਸਭ ਤੋਂ ਵੱਧ ਗਿਣਤੀ18 ਤੋਂ 45 ਸਾਲ ਦੀ ਉਮਰ ਵਰਗ ਦੀ ਹੈ। ਇਹ ਮਾਮਲਾ ਹਾਈਕੋਰਟ ਵੱਲੋਂ ਖੁਦ ਨੋਟਿਸ ਲੈਣ ਤੋਂ ਬਾਅਦ ਅਦਾਲਤੀ ਵਿਚਾਰ ਅਧੀਨ ਆਇਆ। ਇਸ ਤੋਂ ਪਹਿਲਾਂ 23 ਜੂਨ ਨੂੰ ਮਾਨਸਾ ਦੇ ਪ੍ਰਸ਼ਾਸਕੀ ਜੱਜ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਜੇਲ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਨਸ਼ਾ ਪੀੜਤ ਕੈਦੀਆਂ ਨੂੰ ਇਲਾਜ ਮੁਹੱਈਆ ਕਰਵਾਏ ਜਾਣ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਇਨ੍ਹਾਂ ਕੈਦੀਆਂ ਦੇ ਇਲਾਜ ਲਈBuprenorphine 2 mgਨੂੰNaloxone 0.5 mgਨਾਲ ਮਿਲਾ ਕੇ ਦਵਾਈ ਦਿੱਤੀ ਜਾ ਰਹੀ ਹੈ। ਹਾਈਕੋਰਟ ਨੇ 20 ਅਗਸਤ ਨੂੰ ਮਾਮਲੇ ਦਾ ਸੂਓ ਮੋਟੂ ਨੋਟਿਸ ਲੈਂਦਿਆਂ ਪੰਜਾਬ ਦੇ ADGP ਜੇਲ੍ਹਾਂ ਤੋਂ ਵਿਸਥਾਰਤ ਹਲਫ਼ਨਾਮਾ ਮੰਗਿਆ ਸੀ। ਅਦਾਲਤ ਨੇ ਹਰ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਗਿਣਤੀ, OOAT ਕਲੀਨਿਕਾਂ ਨਾਲ ਰਜਿਸਟਰਡ ਕੈਦੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਉਮਰ ਸਬੰਧੀ ਜਾਣਕਾਰੀ ਮੰਗੀ ਸੀ। ਇਸ ਦੇ ਨਾਲ ਹੀ ਕੈਦੀਆਂ ਨੂੰ OOAT ਇਲਾਜ ਨਾਲ ਜੋੜਨ ਲਈ ਬਣਾਈਆਂ ਗਈਆਂ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (SOPs)ਅਤੇ ਉਨ੍ਹਾਂ ਨੂੰ ਨਸ਼ੇ ਤੋਂ ਹੌਲੀ–ਹੌਲੀ ਮੁਕਤ ਕਰਕੇ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਪ੍ਰਕਿਰਿਆ ਬਾਰੇ ਵੀ ਵੇਰਵੇ ਤਲਬ ਕੀਤੇ ਗਏ ਸਨ। ADGP ਦੇ ਹਲਫ਼ਨਾਮੇ ਅਨੁਸਾਰ ਪੰਜਾਬ ਵਿੱਚ ਕੁੱਲ25 ਜੇਲ੍ਹ ਸਹੂਲਤਾਂ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਅਤੇ ਕੇਂਦਰੀ ਜੇਲ੍ਹਾਂ ਸ਼ਾਮਲ ਹਨ।21 ਅਗਸਤ ਤੱਕ ਇਨ੍ਹਾਂ ਜੇਲ੍ਹਾਂ ਵਿੱਚ 35,449 ਕੈਦੀ ਬੰਦ ਸਨ ਅਤੇ ਇਨ੍ਹਾਂ ਵਿੱਚੋਂ 15,678 OOAT ਕਲੀਨਿਕਾਂ ਨਾਲ ਰਜਿਸਟਰਡ ਸਨ।







