Home Uncategorized ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ “ਹਰ ਮਨੁੱਖ ਲਾਵੇ ਦੋ ਰੁੱਖ”...

ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ “ਹਰ ਮਨੁੱਖ ਲਾਵੇ ਦੋ ਰੁੱਖ” ਦਾ ਦਿੱਤਾ ਹੋਕਾ; ਵਾਤਾਵਰਣ ਦੀ ਸੰਭਾਲ ਲਈ ਅੱਗੇ ਆਉਣ ਦੀ ਕੀਤੀ ਅਪੀ

0

ਗਿਆਨ ਜਯੋਤੀ ਸੁਸਾਇਟੀ ਵੱਲੋਂ ਮੇਅਰ ਕੁੰਦਨ ਗੋਗੀਆ ਦਾ ਜਨਮ ਦਿਨ ਨਹਿਰੂ ਪਾਰਕ ‘ਚ ਪੌਦੇ ਲਗਾ ਕੇ ਮਨਾਇਆ

ਪਟਿਆਲਾ, 13 ਜੁਲਾਈ:
ਸ਼ਾਹੀ ਸ਼ਹਿਰ ਪਟਿਆਲਾ ਦੇ ਪਹਿਲੇ ਨਾਗਰਿਕ ਅਤੇ ਮਾਨਯੋਗ ਮੇਅਰ ਕੁੰਦਨ ਗੋਗੀਆ ਦਾ ਜਨਮ ਦਿਨ ਅੱਜ ਇੱਥੋਂ ਦੇ ਇਤਿਹਾਸਕ ਨਹਿਰੂ ਪਾਰਕ ਵਿੱਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ.) ਪਟਿਆਲਾ ਵੱਲੋਂ ਬੜੇ ਹੀ ਵਿਲੱਖਣ ਅਤੇ ਹਰਿਆਵਲ ਭਰੇ ਅੰਦਾਜ਼ ਵਿੱਚ ਮਨਾਇਆ ਗਿਆ। ਇਸ ਸ਼ੁਭ ਮੌਕੇ ‘ਤੇ ਮੇਅਰ ਕੁੰਦਨ ਗੋਗੀਆ ਨੇ ਖ਼ੁਦ ਨਹਿਰੂ ਪਾਰਕ ਵਿੱਚ ਪੌਦੇ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਦਾ ਸੁਨੇਹਾ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਕਿ ਪ੍ਰਦੂਸ਼ਣ ਮੁਕਤ ਅਤੇ ਹਰਿਆ-ਭਰਿਆ ਭਵਿੱਖ ਸਿਰਜਣ ਲਈ “ਹਰ ਮਨੁੱਖ ਲਾਵੇ ਦੋ ਰੁੱਖ” ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਅਤੇ ਹਰ ਇਨਸਾਨ ਵਾਤਾਵਰਣ ਦੀ ਸਾਂਭ-ਸੰਭਾਲ ਲਈ ਖ਼ੁਦ ਅੱਗੇ ਆਵੇ।

ਸਮਾਗਮ ਦੌਰਾਨ ਮੇਅਰ ਸਾਹਿਬ ਵੱਲੋਂ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਇਆ ਗਿਆ “ਕਲੀਨ ਪਟਿਆਲਾ, ਗ੍ਰੀਨ ਪਟਿਆਲਾ” ਮੁਹਿੰਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸਾਫ਼-ਸਫ਼ਾਈ ਅਤੇ ਹਰਿਆਵਲ ਪ੍ਰਤੀ ਜਾਗਰੂਕ ਕਰਨ ਲਈ ਇਹ ਵਿਸ਼ੇਸ਼ ਪੋਸਟਰ ਸ਼ਹਿਰ ਦੇ ਹਰੇਕ ਪਾਰਕ ਅਤੇ ਪ੍ਰਮੁੱਖ ਜਨਤਕ ਥਾਵਾਂ ‘ਤੇ ਲਗਾਇਆ ਜਾਵੇਗਾ, ਤਾਂ ਜੋ ਲੋਕ ਬਾਗਾਂ ਦੇ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਗਿਆਨ ਜਯੋਤੀ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਮੇਅਰ ਕੁੰਦਨ ਗੋਗੀਆ ਨੂੰ ਜਨਮ ਦਿਨ ਦੀਆਂ ਹਾਰਦਿਕ ਮੁਬਾਰਕਬਾਦ ਦਿੱਤੀਆਂ। ਉਨ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਮੇਅਰ ਸਾਹਿਬ ਨੂੰ ਲੰਬੀ ਉਮਰ, ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ, ਤਾਂ ਜੋ ਉਹ ਇਸੇ ਤਰ੍ਹਾਂ ਤਨਦੇਹੀ ਨਾਲ ਪਟਿਆਲਵੀਆਂ ਦੀ ਸੇਵਾ ਕਰਦੇ ਰਹਿਣ। ਇਸ ਦੌਰਾਨ ਪਾਰਕ ਵਿੱਚ ਸੈਰ ਕਰਨ ਆਏ ਸ਼ਹਿਰ ਵਾਸੀਆਂ ਅਤੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਮੇਅਰ ਸਾਹਿਬ ਨੂੰ ਫੁੱਲ ਭੇਟ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ।

ਇਸ ਸੁਭਾਗੇ ਮੌਕੇ ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਤੋਂ ਇਲਾਵਾ ਦੇਵ ਰਾਜ, ਡਾ. ਹਰਨੇਕ ਸਿੰਘ ਢੋਟ, ਲਖਵਿੰਦਰ ਸਿੰਘ, ਬੇਦੀ ਸਾਹਿਬ, ਦੀਪਕ ਕਪੂਰ, ਵਿਨੇ ਸਰਵੇ, ਵਿੱਕੀ ਸਿੰਘ, ਟੋਨੀ ਸ਼ਾਇਰ, ਪ੍ਰਦੀਪ ਪੁਰੀ, ਗੁਰਵਿੰਦਰ ਸਿੰਘ, ਚਰਨਪਾਲ ਸਿੰਘ ਵਿੰਨ੍ਹੀ, ਮੋਹਨ ਲਾਲ ਖੰਨਾ ਅਤੇ ਨਹਿਰੂ ਪਾਰਕ ਦੇ ਸਮੂਹ ਕਰਮਚਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Exit mobile version