Home ਹਰਿਆਣਾ ਪੰਚਕੂਲਾ ਪੁਲਿਸ ਵੱਲੋਂ 13.10 ਲੱਖ ਦੀ ਸਾਈਬਰ ਠੱਗੀ ਮਾਮਲੇ ‘ਚ ਦੋ ਵਿਦੇਸ਼ੀ...

ਪੰਚਕੂਲਾ ਪੁਲਿਸ ਵੱਲੋਂ 13.10 ਲੱਖ ਦੀ ਸਾਈਬਰ ਠੱਗੀ ਮਾਮਲੇ ‘ਚ ਦੋ ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ

Retired officer targeted on WhatsApp by someone posing as a woman from the UK; court grants 5-day police remand.

0
ਯੂਕੇ ਦੀ ਮਹਿਲਾ ਬਣ ਕੇ ਵਟਸਐਪ ‘ਤੇ ਰਿਟਾਇਰਡ ਅਧਿਕਾਰੀ ਨੂੰ ਬਣਾਇਆ ਨਿਸ਼ਾਨਾ, ਅਦਾਲਤ ਨੇ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ

ਪੰਚਕੂਲਾ: 13 ਜੁਲਾਈ 2026 (ਸੰਜੀਵ ਸਿੰਗਲਾ): ਸਾਈਬਰ ਅਪਰਾਧਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਚਕੂਲਾ ਪੁਲਿਸ ਨੇ 13.10 ਲੱਖ ਰੁਪਏ ਦੀ ਆਨਲਾਈਨ ਠੱਗੀ ਦੇ ਮਾਮਲੇ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਇੱਕ ਜ਼ਿੰਬਾਬਵੇ ਅਤੇ ਦੂਜਾ ਨਾਈਜੀਰੀਆ ਦਾ ਨਾਗਰਿਕ ਹੈ।

ਪੁਲਿਸ ਜਾਂਚ ਅਨੁਸਾਰ ਮੁਲਜ਼ਮਾਂ ਨੇ ਇੱਕ ਰਿਟਾਇਰਡ ਅਧਿਕਾਰੀ ਨਾਲ ਵਟਸਐਪ ਰਾਹੀਂ ਸੰਪਰਕ ਕਰਕੇ ਆਪਣੇ ਆਪ ਨੂੰ ਯੂਕੇ ਦੀ ਮਹਿਲਾ ਦੱਸਿਆ ਅਤੇ ਫ਼ਰਜ਼ੀ ਪ੍ਰੋਫਾਈਲ ਦੀ ਮਦਦ ਨਾਲ ਉਸ ਦਾ ਭਰੋਸਾ ਜਿੱਤਿਆ। ਇਸ ਤੋਂ ਬਾਅਦ ਪੀੜਤ ਨੂੰ ਦਵਾਈਆਂ ਦੇ ਕਾਰੋਬਾਰ ਵਿੱਚ ਵੱਡੇ ਮੁਨਾਫ਼ੇ ਦਾ ਝਾਂਸਾ ਦੇ ਕੇ ਵੱਖ-ਵੱਖ ਕਿਸ਼ਤਾਂ ਵਿੱਚ ਕੁੱਲ 13.10 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ।

ਪੁਲਿਸ ਨੇ ਦੱਸਿਆ ਕਿ ਦੋਵੇਂ ਵਿਦੇਸ਼ੀ ਨਾਗਰਿਕ ਕਾਨੂੰਨੀ ਵੀਜ਼ੇ ‘ਤੇ ਭਾਰਤ ਆਏ ਸਨ, ਪਰ ਇੱਥੇ ਆ ਕੇ ਸਾਈਬਰ ਠੱਗੀ ਦੇ ਨੈੱਟਵਰਕ ਨਾਲ ਜੁੜ ਗਏ। ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਗਿਰੋਹ ਨੇ ਹੁਣ ਤੱਕ ਕਿੰਨੇ ਲੋਕਾਂ ਨਾਲ ਠੱਗੀ ਕੀਤੀ ਹੈ, ਇਸ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਠੱਗੀ ਰਾਹੀਂ ਹਾਸਲ ਕੀਤੀ ਰਕਮ ਕਿੱਥੇ ਭੇਜੀ ਗਈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਜਾਂ ਵਟਸਐਪ ‘ਤੇ ਅਣਜਾਣ ਵਿਅਕਤੀਆਂ ਵੱਲੋਂ ਦਿੱਤੇ ਜਾਣ ਵਾਲੇ ਨਿਵੇਸ਼ ਜਾਂ ਵੱਡੇ ਮੁਨਾਫ਼ੇ ਦੇ ਲਾਲਚ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਸਾਈਬਰ ਹੈਲਪਲਾਈਨ ਨੂੰ ਦੇਣ।

Exit mobile version