Home ਹਰਿਆਣਾ ਹਰਿਆਣਾ ਬਣੇਗਾ ਨੌਲੇਜ ਇਕਾਨਮੀ ਹੱਬ , ਮੁੱਖ ਮੰਤਰੀ ਨਾਇਬ ਸੈਣੀ ਨੇ 7.58...

ਹਰਿਆਣਾ ਬਣੇਗਾ ਨੌਲੇਜ ਇਕਾਨਮੀ ਹੱਬ , ਮੁੱਖ ਮੰਤਰੀ ਨਾਇਬ ਸੈਣੀ ਨੇ 7.58 ਕਰੋੜ ਦੇ ਪ੍ਰਾਜੈਕਟ ਕੀਤੇ ਸਮਰਪਿਤ

Inauguration of a new hostel, nursing block, and memorial at Guru Jambheshwar University, Hisar.

0
ਗੁਰੂ ਜੰਭੇਸ਼ਵਰ ਯੂਨੀਵਰਸਿਟੀ ਹਿਸਾਰ ਵਿੱਚ ਨਵੇਂ ਹੋਸਟਲ, ਨਰਸਿੰਗ ਬਲਾਕ ਅਤੇ ਸਮਾਰਕ ਦਾ ਉਦਘਾਟਨ

ਹਿਸਾਰ: 13 ਜੁਲਾਈ 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿਚ ਸੂਬਾ ਸਰਕਾਰ ਦਾ ਟੀਚਾ ਹਰਿਆਣਾ ਨੂੰ ਵਿਸ਼ਵ ਪੱਧਰੀ ਨੌਲੇਜ ਇਕਾਨਮੀ ਹੱਬ ਵਜੋਂ ਵਿਕਸਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਇਸ ਲਈ ਸਿੱਖਿਆ ਪ੍ਰਣਾਲੀ ਨੂੰ ਰੀ-ਡਿਜ਼ਾਈਨ, ਰੀ-ਇਮੈਜਿਨ ਅਤੇ ਰੀ-ਇਨਵੈਸਟ ਦੇ ਸਿਧਾਂਤਾਂ ‘ਤੇ ਨਵਾਂ ਰੂਪ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ 7 ਕਰੋੜ 58 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ (GJUST), ਹਿਸਾਰ ਵਿੱਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇਨ੍ਹਾਂ ਵਿੱਚ 6 ਕਰੋੜ ਰੁਪਏ ਨਾਲ ਬਣਨ ਵਾਲੇ ਕੰਨਿਆ ਹੋਸਟਲ ਦਾ ਨੀਂਹ ਪੱਥਰ, 1.40 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਨਰਸਿੰਗ ਵਿਭਾਗ ਦੇ ਨਵੇਂ ਭਵਨ ਦਾ ਉਦਘਾਟਨ ਅਤੇ ਖੇਜੜਲੀ ਮਹਾਂਬਲੀਦਾਨ ਸਮ੍ਰਿਤੀ ਸ਼ਿਲਪ ਅਤੇ ਮਾਤਾ ਅੰਮ੍ਰਿਤਾ ਦੇਵੀ ਸਰਕਲ ਦਾ ਲੋਕ ਅਰਪਣ ਸ਼ਾਮਲ ਹੈ।

ਮੁੱਖ ਮੰਤਰੀ ਨੇ ਨਰਸਿੰਗ ਬਲਾਕ ਦਾ ਨਾਮ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਦੇ ਨਾਮ ‘ਤੇ ਰੱਖਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਅਨੁਸਾਰ ਸੂਬੇ ਵਿੱਚ ਉੱਚ ਸਿੱਖਿਆ ਨੂੰ ਖੋਜ, ਨਵੀਨਤਾ ਅਤੇ ਹੁਨਰ ਵਿਕਾਸ ਨਾਲ ਜੋੜਿਆ ਜਾ ਰਿਹਾ ਹੈ, ਤਾਂ ਜੋ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਰੋਬੋਟਿਕਸ, ਡੇਟਾ ਐਨਾਲਿਟਿਕਸ ਅਤੇ ਗ੍ਰੀਨ ਟੈਕਨਾਲੋਜੀ ਵਰਗੇ ਭਵਿੱਖ ਦੇ ਖੇਤਰਾਂ ਲਈ ਤਿਆਰ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਹਰਿਆਣਾ ਰਾਜ ਖੋਜ ਕੋਸ਼ ਲਈ ਇਸ ਸਾਲ ਵੀ 20 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸਰਕਾਰ ਸੂਬੇ ਵਿੱਚ ਮਾਡਲ ਸੰਸਕ੍ਰਿਤੀ ਕਾਲਜਾਂ ਦੇ ਵਿਸਥਾਰ ਨਾਲ ਹਰ ਨੌਜਵਾਨ ਨੂੰ ਘਰ ਦੇ ਨੇੜੇ ਉੱਚ ਸਿੱਖਿਆ ਉਪਲਬਧ ਕਰਵਾਉਣ ਲਈ ਵਚਨਬੱਧ ਹੈ।

ਇਸ ਮੌਕੇ ਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾਵਿਧਾਇਕ ਸਾਵਿਤ੍ਰੀ ਜਿੰਦਲਰਣਧੀਰ ਪਾਣੀਹਾਰਵਿਨੋਦ ਭਯਾਨਾਮੇਅਰ ਪ੍ਰਵੀਨ ਪੋਪਲੀਸਾਬਕਾ ਮੰਤਰੀ ਡਾ. ਕਮਲ ਗੁਪਤਾਸਾਬਕਾ ਵਿਧਾਇਕ ਦੁੜਾਰਾਮਸਵਾਮੀ ਸੱਚਿਦਾਨੰਦ ਆਚਾਰੀਆਆਸ਼ਾ ਖੇਦੜਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਰਸੀ ਰਾਮ ਬਿਸ਼ਨੋਈਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀਹਿਸਾਰ ਦੇ ਵਾਈਸ ਚਾਂਸਲਰ ਡਾ. ਬੀ.ਆਰ. ਕੰਬੋਜ ਸਮੇਤ ਕਈ ਅਧਿਕਾਰੀ ਮੌਜੂਦ ਸਨ।

Exit mobile version