ਪਟਿਆਲਾ, 7 ਜਨਵਰੀ, ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 12 ਜਨਵਰੀ, 2025 ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ‘ਆਸ਼ਟ* ਨੇ ਦੱਸਿਆ ਕਿ ਇਸ ਸਮਾਗਮ ਵਿਚ ਉਘੇ ਲੇਖਕ ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ* ਦਾ ਲੋਕ ਅਰਪਣ ਕੀਤਾ ਜਾ ਰਿਹਾ ਹੈ। ਡਾ. ‘ਆਸ਼ਟ* ਅਨੁਸਾਰ ਇਸ ਸਮਾਗਮ ਦੇ ਮੁੱਖ ਮਹਿਮਾਨ ‘ਸਾਊਥ ਏਸ਼ੀਅਨ ਰੀਵਿਊ* ਦੇ ਸਹਾਇਕ ਸੰਪਾਦਕ, ਜੀਵੇ ਪੰਜਾਬ ਅਦਬੀ ਸੰਗਤ ਅਤੇ ਵਿਰਾਸਤ ਫਾਊਂਡੇਸ਼ਨ,ਕੈਨੇਡਾ ਦੇ ਪ੍ਰਧਾਨ ਭੁਪਿੰਦਰ ਸਿੰਘ ਮੱਲ੍ਹੀ ਹੋਣਗੇ ਜਦੋਂ ਕਿ ਪ੍ਰਧਾਨਗੀ ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਕਰਨਗੇ। ਇਸ ਤੋਂ ਇਲਾਵਾ ਸ਼੍ਰੋਮਣੀ ਕਵੀ ਸਰਦਾਰ ਪੰਛੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ।ਸ੍ਰੀ ਪਟਿਆਲਵੀ ਦੀ ਪੁਸਤਕ ਉਪਰ ਸਰਬਾਂਗੀ ਲੇਖਕ ਅਤੇ ਆਲੋਚਕ ਡਾ. ਹਰਜੀਤ ਸਿੰਘ ਸੱਧਰ ਮੁੱਖ ਪੇਪਰ ਪੜ੍ਹਨਗੇ ਜਦੋਂ ਕਿ ਡਾ. ਅਮਰਜੀਤ ਕੌਂਕੇ, ਡਾ. ਅਰਵਿੰਦਰ ਕੌਰ ਕਾਕੜਾ,ਡਾ.ਹਰਪ੍ਰੀਤ ਸਿੰਘ ਰਾਣਾ,ਨਵਦੀਪ ਸਿੰਘ ਮੁੰਡੀ,ਸਤਨਾਮ ਸਿੰਘ ਮੱਟੂ ਅਤੇ ਖੋਜਾਰਥਣ ਰਾਜਵੀਰ ਕੌਰ ਪੁਸਤਕ ਦੇ ਵੱਖ ਵੱਖ ਪੱਖਾਂ ਬਾਰੇ ਚਰਚਾ ਕਰਨਗੇ।ਜ਼ਿਕਰਯੋਗ ਹੈ ਕਿ ਲੋਕ ਅਰਪਣ ਹੋ ਰਹੀ ਪੁਸਤਕ ਦੇ ਰਚੈਤਾ ਦਵਿੰਦਰ ਪਟਿਆਲਵੀ ਮਿੰਨੀ ਕਹਾਣੀ ਪੱਤ੍ਰਿਕਾ ‘ਛਿਣ* ਦੇ ਸੰਪਾਦਕ ਹਨ ਅਤੇ ਉਹਨਾਂ ਦਾ ਪੰਜਾਬੀ ਮਿੰਨੀ ਕਹਾਣੀ ਸੰਗ੍ਰਹਿ ‘ਛੋਟੇ ਲੋਕ* ਅਤੇ ‘ਉਡਾਣ* (ਹਿੰਦੀ) ਵੀ ਛਪ ਚੁੱਕੇ ਹਨ।ਉਹਨਾਂ ਦੀਆਂ ਕਹਾਣੀਆਂ ਵੀ ਅਕਸਰ ਪ੍ਰਸਿੱਧ ਅਖ਼ਬਾਰਾਂ ਰਿਸਾਲਿਆਂ ਵਿਚ ਉਹਨਾਂ ਦੀਆਂ ਕਹਾਣੀਆਂ ਵੀ ਅਕਸਰ ਛਪਦੀਆਂ ਰਹਿੰਦੀਆਂ ਹਨ।ਇਸ ਸਮਾਗਮ ਵਿਚ ਪੁੱਜਣ ਵਾਲੇ ਲੇਖਕ ਵੀ ਆਪਣੀਆਂ ਰਚਨਾਵਾਂ ਪੜ੍ਹਨਗੇ।