ਪਟਿਆਲਾ,ਦਸੰਬਰ, ਛੋਟੀ ਬਾਰਾਂਦਰੀ ਪਟਿਆਲਾ ਵਿਖੇ ਸਥਿਤ ਰੋਜ਼ਾਨਾ ਅਜੀਤ ਦੇ ਦਫ਼ਤਰ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ‘ ਦਾ ਜਨਮ ਦਿਨ ਮਨਾਇਆ ਗਿਆ। ਇਹ ਰਸਮ ਰੋਜ਼ਾਨਾ ਅਜੀਤ ਦੇ ਮੁਖ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫਰ, ਪੁਲਿਸ ਇੰਸਪੈਕਟਰ ਅਤੇ ਅਦਾਕਾਰ ਹਰਸ਼ਜੋਤ ਕੌਰ, ਸਰਬਾਂਗੀ ਸਾਹਿਤਕਾਰ ਮੋਹਨ ਸ਼ਰਮਾ (ਸੰਗਰੂਰ) ,ਕਵੀ ਡਾ. ਅਮਰਜੀਤ ਕੌਂਕੇ,ਕਵਿੱਤਰੀ ਨਿਰਮਲਾ ਗਰਗ, ਪੈਨਸ਼ਨਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਗੁਰਜੀਤ ਸਿੰਘ ਵਾਲੀਆ ਅਤੇ ਜਸਵਿੰਦਰ ਪੰਜਾਬੀ ਨੇ ਸਾਂਝੇ ਤੌਰ ਤੇ ਨਿਭਾਉਂਦੇ ਹੋਏ ਡਾ. ‘ਆਸ਼ਟ‘ ਦੇ ਜੀਵਨ, ਸੰਘਰਸ਼ ਅਤੇ ਮਾਂ ਬੋਲੀ ਪੰਜਾਬੀ ਦੀ ਤਰੱਕੀ ਲਈ ਪਾਏ ਵਡਮੁੱਲੇ ਯੋਗਦਾਨ ਬਾਰੇ ਵਿਚਾਰ ਚਰਚਾ ਕੀਤੀ। ਇਸ ਅਵਸਰ ਤੇ ਬੋਲਦਿਆਂ ਡਾ. ਦਰਸ਼ਨ ਸਿੰਘ ‘ਆਸ਼ਟ‘ ਨੇ ਸੁਖਵਿੰਦਰ ਸਿੰਘ ਫੁੱਲ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਦਿੱਤਾ ਗਿਆ ਇਹ ਮਾਣ ਉਹਨਾਂ ਦੀ ਪੰਜਾਬੀ ਮਾਂ ਬੋਲੀ ਅਤੇ ਬਾਲ ਸਾਹਿਤ ਪ੍ਰਤੀ ਜ਼ਿੰਮੇਵਾਰੀ ਵਿੱਚ ਹੋਰ ਵਾਧਾ ਕਰਦਾ ਹੈ।
ਇਸ ਮੌਕੇ ਤੇ ਪ੍ਰਿੰਸੀਪਲ ਚਰਨਜੀਤ ਕੌਰ,ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ,ਸਾਬਕਾ ਡੀਐਸਪੀ ਨਾਹਰ ਸਿੰਘ, ਡਾ. ਲਕਸ਼ਮੀ ਨਰਾਇਣ ਭੀਖੀ, ਗੁਰਵਿੰਦਰ ਸਿੰਘ ਔਲਖ,ਧਰਮਿੰਦਰ ਸਿੰਘ ਸਿੱਧੂ,ਮਨਦੀਪ ਸਿੰਘ ਖਰੌੜ,ਕੁਲਵੀਰ ਸਿੰਘ ਧਾਲੀਵਾਲ,ਡਾ. ਹਰਪ੍ਰੀਤ ਸਿੰਘ ਰਾਣਾ, ਜੀ ਪੀ ਸਿੰਘ ਢੀਂਗਰਾ, ਡਾ. ਮਨਪ੍ਰੀਤ ਸਿੰਘ ਚੱਢਾ, ਅਵਤਾਰ ਸਿੰਘ ਚੋਟੀਆਂ, ਸੁਰਜੀਤ ਗੋਰੀਆ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਰਘਬੀਰ ਸਿੰਘ ਮਹਿਮੀ, ਅਸ਼ੋਕ ਪਰਾਸ਼ਰ, ਨਰੇਸ਼ ਗੁਪਤਾ, ਪਵਨ ਗੁਪਤਾ, ਇੰਦਰਪਾਲ ਸਿੰਘ ਪਟਿਆਲਾ, ਤਰਲੋਚਨ ਸਿੰਘ ਸੈਣੀ, ਅਨੀਤਾ ਪਟਿਆਲਵੀ, ਸਰਵਿੰਦਰ ਸਿੰਘ ਛਾਬੜਾ, ਮਨਮੋਹਨ ਸਿੰਘ ਅਤੇ ਗੁਰਿੰਦਰ ਸਿੰਘ ਸੇਠੀ ਅਤੇ ਬਲਜੀਤ ਸਿੰਘ ਮੂਰਤੀਕਾਰ ਆਦਿ ਨੇ ਵੀ ਡਾ. ਆਸ਼ਟ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।
ਫੋਟੋ ਕੈਪਸ਼ਨ
ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ‘ ਨੂੰ ਉਹਨਾਂ ਦੇ ਜਨਮਦਿਨ ਤੇ ਸਨਮਾਨਿਤ ਕਰਦੇ ਹੋਏ ਸ. ਸੁਖਵਿੰਦਰ ਸਿੰਘ ਫੁੱਲ, ਜਸਵੰਤ ਸਿੰਘ ਜ਼ਫਰ, ਹਰਸ਼ਜੋਤ ਕੌਰ, ਮੋਹਨ ਸ਼ਰਮਾ, ਨਿਰਮਲਾ ਗਰਗ, ਗੁਰਵਿੰਦਰ ਸਿੰਘ ਔਲਖ,ਧਰਮਿੰਦਰ ਸਿੰਘ ਸਿੱਧੂ,ਮਨਦੀਪ ਸਿੰਘ ਖਰੌੜ,ਕੁਲਵੀਰ ਸਿੰਘ ਧਾਲੀਵਾਲ,ਡਾ. ਅਮਰਜੀਤ ਕੌਂਕੇ, ਗੁਰਜੀਤ ਸਿੰਘ ਵਾਲੀਆ, ਜਸਵਿੰਦਰ ਪੰਜਾਬੀ ਆਦਿ।