Home ਦੇਸ਼ ਨਵੇਂ ਸਾਲ ’ਤੇ ਐਲਪੀਜੀ ਵਪਾਰਕ ਗੈਸ ਸਿਲੰਡਰ ₹111 ਮਹਿੰਗੇ

ਨਵੇਂ ਸਾਲ ’ਤੇ ਐਲਪੀਜੀ ਵਪਾਰਕ ਗੈਸ ਸਿਲੰਡਰ ₹111 ਮਹਿੰਗੇ

0

ਘਰੇਲੂ ਸਿਲੰਡਰਾਂ ਦੀ ਕੀਮਤ ਸਥਿਰ

ਦੇਸ਼: 1 ਜਨਵਰੀ, 2026 (ਜਗਜੀਤ ਸਿੰਘ) : ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਐਲਪੀਜੀ ਗੈਸ ਸਿਲੰਡਰ ਵਰਤਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਅੱਜ 1 ਜਨਵਰੀ 2026 ਨੂੰ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਜਦਕਿ ਘਰੇਲੂ ਐਲਪੀਜੀ ਸਿਲੰਡਰਾਂ ਦੀਆਂ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਇੰਡੀਅਨ ਆਇਲ ਮੁਤਾਬਕ 19 ਕਿਲੋਗ੍ਰਾਮ ਵਾਲਾ ਵਪਾਰਕ ਐਲਪੀਜੀ ਸਿਲੰਡਰ ਦਿੱਲੀ ਵਿੱਚ ਹੁਣ 1580.50 ਰੁਪਏ ਦੀ ਬਜਾਏ 1691.50 ਰੁਪਏ ਵਿੱਚ ਮਿਲੇਗਾ, ਜਿਸ ਨਾਲ 111 ਰੁਪਏ ਦਾ ਵਾਧਾ ਹੋਇਆ ਹੈ। ਕੋਲਕਾਤਾ ਵਿੱਚ ਵੀ ਵਪਾਰਕ ਸਿਲੰਡਰ ਦੀ ਕੀਮਤ 1684 ਰੁਪਏ ਤੋਂ ਵਧ ਕੇ 1795 ਰੁਪਏ ਹੋ ਗਈ ਹੈ। ਮੁੰਬਈ ਵਿੱਚ ਇਹ ਸਿਲੰਡਰ 1531.50 ਰੁਪਏ ਦੀ ਬਜਾਏ ਹੁਣ 1642.50 ਰੁਪਏ ਵਿੱਚ ਉਪਲਬਧ ਹੋਵੇਗਾ।

ਚੇਨਈ ਵਿੱਚ ਵੀ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ 1849.50 ਰੁਪਏ ਵਿੱਚ ਮਿਲੇਗਾ। ਦਿੱਲੀ ਤੋਂ ਪਟਨਾ ਤੱਕ ਵਪਾਰਕ ਸਿਲੰਡਰ ਵਰਤਣ ਵਾਲੇ ਖਪਤਕਾਰਾਂ ਨੂੰ 111 ਰੁਪਏ ਦਾ ਸਿੱਧਾ ਝਟਕਾ ਲੱਗਾ ਹੈ।

ਦੂਜੇ ਪਾਸੇ 14.2 ਕਿਲੋਗ੍ਰਾਮ ਵਾਲੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇੰਡੀਅਨ ਆਇਲ ਦੇ ਅੰਕੜਿਆਂ ਅਨੁਸਾਰ ਘਰੇਲੂ ਸਿਲੰਡਰ ਦਿੱਲੀ ਵਿੱਚ ₹853, ਮੁੰਬਈ ਵਿੱਚ ₹852.50 ਅਤੇ ਲਖਨਊ ਵਿੱਚ ₹890.50 ਵਿੱਚ ਉਪਲਬਧ ਹੈ। ਪਟਨਾ ਵਿੱਚ ਇਸਦੀ ਕੀਮਤ ₹951 ਦਰਜ ਕੀਤੀ ਗਈ ਹੈ।

ਇਸ ਤੋਂ ਇਲਾਵਾ ਕਾਰਗਿਲ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ₹985.5, ਪੁਲਵਾਮਾ ਵਿੱਚ ₹969 ਅਤੇ ਬਾਗੇਸ਼ਵਰ ਵਿੱਚ ₹890.5 ਹੈ। ਵਪਾਰਕ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਨਾਲ ਹੋਟਲ, ਢਾਬਾ ਅਤੇ ਹੋਰ ਵਪਾਰਕ ਸਥਾਪਨਾਵਾਂ ’ਤੇ ਵਾਧੂ ਬੋਝ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Exit mobile version