Home ਸੰਸਾਰ ‘ਦ ਗ੍ਰੇਟ ਖਲੀ’ ਦੀ ਰਿੰਗ ਵਿੱਚ ਵਾਪਸੀ, ਜਨਵਰੀ 2026 ਵਿੱਚ ਪਾਰਕਰ ਬੋਰਡੋ...

‘ਦ ਗ੍ਰੇਟ ਖਲੀ’ ਦੀ ਰਿੰਗ ਵਿੱਚ ਵਾਪਸੀ, ਜਨਵਰੀ 2026 ਵਿੱਚ ਪਾਰਕਰ ਬੋਰਡੋ ਨਾਲ ਮੁਕਾਬਲਾ

0

WWE ਰਿੰਗ ਤੋਂ ਲਗਭਗ ਅੱਠ ਸਾਲ ਦੂਰ ਰਹਿਣ ਤੋਂ ਬਾਅਦ, ਭਾਰਤੀ ਮੂਲ ਦੇ ਮਸ਼ਹੂਰ ਕੁਸ਼ਤੀ ਸੁਪਰਸਟਾਰ ਦ ਗ੍ਰੇਟ ਖਲੀ ਇੱਕ ਵਾਰ ਫਿਰ ਐਕਸ਼ਨ ਵਿੱਚ ਨਜ਼ਰ ਆਉਣਗੇ। ਉਨ੍ਹਾਂ ਦੀ ਟ੍ਰੇਨਿੰਗ ਅਕੈਡਮੀ ਵੱਲੋਂ ਕੀਤੇ ਐਲਾਨ ਨੇ ਭਾਰਤੀ ਫੈਨਾਂ ਵਿੱਚ ਨਵੀਂ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ ਹੈ।

WWE ਵਿੱਚ ਖਲੀ ਦਾ ਦਮਦਾਰ ਸਫਰ

2006 ਵਿੱਚ WWE ਡੈਬਿਊ ਨਾਲ ਹੀ ਖਲੀ ਨੇ ਦੁਨੀਆ ਦਾ ਧਿਆਨ ਖਿੱਚਿਆ, ਜਦੋਂ ਉਨ੍ਹਾਂ ਨੇ ਜਜਮੈਂਟ ਡੇ ਪੇ-ਪਰ-ਵਿਊ ‘ਤੇ ਦ ਅੰਡਰਟੇਕਰ ਨੂੰ ਹਰਾਕੇ ਹਲਚਲ ਮਚਾਈ।
ਰੈਸਲਮੇਨੀਆ 23 ‘ਤੇ ਕੇਨ ਨੂੰ ਹਰਾਉਣ ਤੋਂ ਲੈ ਕੇ ਜੌਨ ਸੀਨਾ ਜਿਹੇ ਸੁਪਰਸਟਾਰਾਂ ਨਾਲ ਤਗੜੇ ਮੁਕਾਬਲੇ ਕਰਨ ਤੱਕ, ਖਲੀ ਨੇ ਆਪਣੀ ਵੱਡੀ ਪਛਾਣ ਬਣਾਈ।
ਜੂਨ 2007 ਵਿੱਚ ਉਹ 20-ਮੈਨ ਬੈਟਲ ਰਾਇਲ ਜਿੱਤ ਕੇ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਜੇਤੂ ਬਣੇ—ਜਿਹੜਾ ਖਿਤਾਬ ਉਨ੍ਹਾਂ ਨੇ ਤਕਰੀਬਨ ਤਿੰਨ ਮਹੀਨੇ ਰੱਖਿਆ।

WWE ਵਿੱਚ “ਪੰਜਾਬੀ ਪਲੇਬੁਆਏ” ਵਰਗੇ ਦਿਲਚਸਪ ਕਿਰਦਾਰਾਂ ਨੇ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਵਿੱਚ ਵਾਧਾ ਕੀਤਾ।
2014 ਵਿੱਚ ਉਨ੍ਹਾਂ ਦਾ WWE ਕਰਾਰ ਖਤਮ ਹੋ ਗਿਆ ਅਤੇ ਖਲੀ ਨੇ ਕੰਪਨੀ ਨੂੰ ਅਲਵਿਦਾ ਕਹਿ ਦਿੱਤਾ।

ਭਾਰਤੀ ਟੈਲੈਂਟ ਲਈ CWE ਦਾ ਪਲੇਟਫਾਰਮ

WWE ਛੱਡਣ ਤੋਂ ਬਾਅਦ, ਖਲੀ ਨੇ 2015 ਵਿੱਚ ਜਲੰਧਰ ਵਿੱਚ ਕਾਂਟੀਨੈਂਟਲ ਰੈਸਲਿੰਗ ਐਂਟਰਟੇਨਮੈਂਟ (CWE) ਦੀ ਸਥਾਪਨਾ ਕੀਤੀ।
ਇਥੇ ਤਿਆਰ ਹੋਏ ਕਈ ਰੈਸਲਰ—ਜਿਵੇਂ ਕਵਿਤਾ ਦੇਵੀ ਅਤੇ ਦਿਲਸ਼ੇਰ ਸ਼ੈਂਕੀ—ਬਾਅਦ ਵਿੱਚ WWE ਤੱਕ ਪਹੁੰਚੇ।
2021 ਵਿੱਚ ਖਲੀ ਨੂੰ WWE ਹਾਲ ਆਫ਼ ਫੇਮ ਵਿੱਚ ਸ਼ਾਮਲ ਕਰਕੇ ਸਨਮਾਨਿਤ ਕੀਤਾ ਗਿਆ।

ਦੁਬਾਰਾ ਰਿੰਗ ਵਿੱਚ ਐਂਟਰੀ

2018 ਦੇ ਗ੍ਰੇਟੇਸਟ ਰਾਇਲ ਰੰਬਲ ਤੋਂ ਬਾਅਦ ਖਲੀ ਨਹੀਂ ਲੜੇ, ਪਰ ਹੁਣ ਉਨ੍ਹਾਂ ਦੀ ਵਾਪਸੀ ਤੈ ਹੈ।
ਉਨ੍ਹਾਂ ਦੀ ਅਕੈਡਮੀ ਛਾਂਓ ਵੱਲੋਂ ਸੋਸ਼ਲ ਮੀਡੀਆ ‘ਤੇ ਘੋਸ਼ਣਾ ਕੀਤੀ ਗਈ ਹੈ ਕਿ ਜਨਵਰੀ 2026 ਵਿੱਚ ਖਲੀ ਰਿੰਗ ਵਿੱਚ ਵਾਪਸੀ ਕਰਨਗੇ।

ਉਨ੍ਹਾਂ ਦਾ ਮੁਕਾਬਲਾ ਹੋਵੇਗਾ ਪਾਰਕਰ ਬੋਰਡੋ ਨਾਲ—ਜੋ WWE ਅਤੇ AEW ਦੋਵਾਂ ਵਿੱਚ ਆਪਣਾ ਦਮ ਦਿਖਾ ਚੁੱਕਾ ਹੈ।

ਫੈਨਾਂ ਲਈ ਵੱਡਾ ਤੋਹਫ਼ਾ

ਲੰਮੇ ਸਮੇਂ ਬਾਅਦ ਗ੍ਰੇਟ ਖਲੀ ਦੀ ਰਿੰਗ ਵਿੱਚ ਐਂਟਰੀ ਭਾਰਤੀ WWE ਪ੍ਰੇਮੀਆਂ ਲਈ ਖਾਸ ਪਲ ਹੋਵੇਗਾ।
ਮੈਚ ਦੇ ਨਤੀਜੇ ਤੋਂ ਇਲਾਵਾ, ਫੈਨਾਂ ਲਈ ਆਪਣੇ ਮਨਪਸੰਦ ਪਹਿਲਵਾਨ ਨੂੰ ਮੁੜ ਮੁਕਾਬਲੇ ਵਿੱਚ ਦੇਖਣਾ ਹੀ ਇੱਕ ਵੱਡੀ ਖੁਸ਼ਖ਼ਬਰੀ ਹੈ।

Exit mobile version