ਧਾਲੀਵਾਲ ਪਰਿਵਾਰ ਤੇ ਇਲਾਕੇ ਵਿੱਚ ਜਸ਼ਨ
ਸੁਨਾਮ, 15 ਨਵੰਬਰ (ਜਗਜੀਤ ਸਿੰਘ): ਸੁਨਾਮ ਦੇ ਨੇੜਲੇ ਪਿੰਡ ਲਖਮੀਰ ਵਾਲਾ ਦੀ ਧਾਲੀਵਾਲ ਪਰਿਵਾਰ ਵਿੱਚ ਜਨਮੀ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੂੰ ਕਾਂਗਰਸ ਪਾਰਟੀ ਵਲੋਂ ਦਿਹਾਤੀ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਨਿਯੁਕਤੀ ਨਾਲ ਲਖਮੀਰ ਵਾਲਾ ਸਮੇਤ ਸੁਨਾਮ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ।
ਧਾਲੀਵਾਲ ਪਰਿਵਾਰ ਤੇ ਇਲਾਕੇ ਦੇ ਵਾਸੀਆਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਸ੍ਰੀਮਤੀ ਰੰਧਾਵਾ ਦੇ ਭਰਾ ਰਿੰਪਲ ਧਾਲੀਵਾਲ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਦੇ ਚਿੰਨ੍ਹ ਵਜੋਂ ਲੱਡੂ ਵੰਡੇ।
ਇਸ ਮੌਕੇ ਜਗਦੇਵ ਸਿੰਘ, ਜੱਗਾ, ਮਲਕੀਤ ਸਿੰਘ, ਬਲਜਿੰਦਰ ਸਿੰਘ, ਕਿਰਪਾਲ ਸਿੰਘ, ਸਤਵਿੰਦਰ ਸਿੰਘ ਤੇ ਇਲਾਕੇ ਦੇ ਕਈ ਵਸਨੀਕਾਂ ਨੇ ਧਾਲੀਵਾਲ ਪਰਿਵਾਰ ਨੂੰ ਬਧਾਈਆਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਇਲਾਕੇ ਦੇ ਵਿਕਾਸ ਲਈ ਨਵੀਂ ਉਰਜਾ ਨਾਲ ਕੰਮ ਕਰਨਗੀਆਂ।
