ਪਟਿਆਲਾ, 14 ਜਨਵਰੀ:
ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਲਾ ਲਾਇਸੰਸ ਸਬੰਧੀ ਸੇਵਾਵਾਂ ਸਤੰਬਰ 2019 ਤੋਂ ਈ ਸੇਵਾ ਪੋਰਟਲ ਰਾਹੀਂ ਦਿੱਤੀ ਜਾ ਰਹੀਆਂ ਹਨ, ਪ੍ਰੰਤੂ ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਜਾਰੀ ਪੱਤਰ ’ਚ ਦੱਸਿਆ ਗਿਆ ਹੈ ਕਿ ਈ-ਸੇਵਾ ਪੋਰਟਲ ਸ਼ੁਰੂ ਹੋਣ ਤੋ ਬਾਅਦ ਹੁਣ ਤੱਕ ਵੱਡੀ ਗਿਣਤੀ ਅਸਲਾ ਲਾਇਸੰਸੀਆਂ ਨੇ ਇਸ ਪੋਰਟਲ ਵਿੱਚ ਕੋਈ ਵੀ ਸਰਵਿਸ ਪ੍ਰਾਪਤ ਨਹੀਂ ਕੀਤੀ। ਜਿਨ੍ਹਾਂ ਦੀ ਲਿਸਟ ਜ਼ਿਲ੍ਹੇ ਦੀ ਵੈਬਸਾਈਟ http://patiala.nic.in ਤੇ ਅੱਪਲੋਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਅਸਲਾ ਲਾਇਸੰਸੀਆਂ ਨੇ ਹਾਲੇ ਤੱਕ ਈ ਸੇਵਾ ਪੋਰਟਲ ’ਤੇ ਸੇਵਾਵਾਂ ਪ੍ਰਾਪਤ ਨਹੀਂ ਕੀਤੀਆਂ ਹਨ, ਉਹ 31 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ। ਇਸ ਲਈ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਲਾਇਸੰਸੀਆਂ ਨੇ ਸਾਲ 2019 ਤੋ ਬਾਅਦ ਈ ਸੇਵਾ ਪੋਰਟਲ ਤੇ ਰੀਨਿਊਲ ਲਈ ਅਪਲਾਈ ਨਹੀਂ ਕੀਤਾ, ਉਹ ਮਿਤੀ 31/01/2025 ਤੋ ਪਹਿਲਾ-ਪਹਿਲਾ ਇਸ ਜ਼ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਰਾਹੀ ਆਪਣਾ ਅਸਲਾ ਲਾਇਸੰਸ ਰੀਨਿਊਅਲ/ਨਵੀਨ ਕਰਾਉਣ ਲਈ ਅਪਲਾਈ ਕਰਨ। ਜੇਕਰ ਨਿਯਤ ਮਿਤੀ ਤੱਕ ਲਾਇਸੰਸ ਰੀਨਿਊਅਲ ਲਈ ਅਪਲਾਈ ਨਹੀਂ ਕਰਦੇ ਤਾਂ ਉਹਨਾਂ ਦੇ ਅਸਲਾ ਲਾਇਸੈਸਾਂ ਦਾ ਡਾਟਾ ਈ ਸੇਵਾ ਪੋਰਟਲ ਤੇ ਅੱਪਡੇਟ ਨਹੀਂ ਹੋਵੇਗਾ। ਇਸ ਤੋ ਇਲਾਵਾ ਉਹਨਾਂ ਦੇ ਅਸਲਾ ਲਾਇਸੰਸ ਤੇ ਬਿਨਾ ਨੋਟਿਸ ਦਿੱਤੇ ਰੂਲਾਂ/ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।
ਈ ਸੇਵਾ ਪੋਰਟਲ ’ਤੇ ਪਹਿਲੀ ਵਾਰ ਅਸਲਾ ਲਾਇਸੰਸ ਸਬੰਧੀ ਸੇਵਾਵਾਂ ਲੈਣ ਵਾਲੇ ਅਸਲਾ ਧਾਰਕ 31 ਜਨਵਰੀ ਤੋਂ ਪਹਿਲਾ ਸੇਵਾਵਾਂ ਲਈ ਅਪਲਾਈ ਕਰਨ
RELATED ARTICLES