Homeਪੰਜਾਬਮੁੱਖ ਮੰਤਰੀ ਫੀਲਡ ਅਫਸਰ ਨੇ ਐਸ.ਡੀ.ਐਮਜ਼ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ...

ਮੁੱਖ ਮੰਤਰੀ ਫੀਲਡ ਅਫਸਰ ਨੇ ਐਸ.ਡੀ.ਐਮਜ਼ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ- ਕਿਹਾ, ਲੰਬਿਤ ਕੇਸਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕੀਤਾ ਜਾਵੇ

ਪਟਿਆਲਾ 9, ਜਨਵਰੀ

                        ਮੁੱਖ ਮੰਤਰੀ ਫੀਲਡ ਅਫਸਰ, ਡਾ ਨਵਜੋਤ ਸ਼ਰਮਾ ਨੇ ਅੱਜ ਇੱਥੇ ਐਸ.ਡੀ.ਐਮਜ਼ ਅਤੇ ਮਾਲ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮਹੀਨਾਵਾਰ ਬੈਠਕ ਕੀਤੀ । ਉਹਨਾਂ ਬੈਠਕ ਦੌਰਾਨ ਲੰਬਿਤ ਕੇਸਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਦੀ ਹਦਾਇਤ ਕੀਤੀ । ਉਹਨਾਂ ਕਿਹਾ ਕਿ ਲੰਬਿਤ ਕੇਸਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਜਲਦ ਤੋ ਜਲਦ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ । ਉਹਨਾਂ ਸਮੂਹ ਸੀ.ਆਰ.ਓਜ਼ ਅਤੇ ਏ.ਐਸ.ਐਮ ਨੂੰ ਇੰਤਕਾਲਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਦੇ ਆਦੇਸ਼ ਵੀ ਦਿੱਤੇ ।

                        ਮੀਟਿੰਗ ਦੌਰਾਨ ਸਮੂਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਪ੍ਰਾਈਵੇਟ ਪਾਰਟੀਸ਼ਨ ਸਬੰਧੀ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਹਦਾਇਤ ਕੀਤੀ ਗਈ ਤਾਂ ਜੋ ਆਮ ਲੋਕਾਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਇਸ ਸਹੂਲਤ ਦਾ ਲਾਭ ਮਿਲ ਸਕੇ । ਇਸ ਤੋ ਇਲਾਵਾ ਤਹਿਸੀਲ ਅਤੇ ਸਬ ਤਹਿਸੀਲ ਪੱਧਰ ਤੇ ਪ੍ਰਾਈਵੇਟ ਪਾਰਟੀਸ਼ਨ ਸਬੰਧੀ ਆਨ ਲਾਈਨ ਅਪਲਾਈ ਕਰਨ ਦੀ ਪ੍ਰਕ੍ਰਿਆ ਬਾਰੇ ਮਦਦ ਦੇਣ ਲਈ ਫਰਦ ਕੇਂਦਰ ਤੇ ਤਾਇਨਾਤ ਏ.ਐਸ.ਐਮਜ਼ ਨੂੰ ਹਦਾਇਤਾਂ ਜਾਰੀ ਕਰਨ ਲਈ ਸਮੂਹ ਸੀ.ਆਰ.ਓਜ਼ ਨੂੰ ਕਿਹਾ ਗਿਆ ।

                        ਮੁੱਖ ਮੰਤਰੀ ਫੀਲਡ ਅਫਸਰ ਵੱਲੋਂ ਸਮੂਹ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਪੈਡਿੰਗ ਪਏ ਕਬਜ਼ਾ ਵਾਰੰਟਾ ਨੂੰ ਐਗਜ਼ੀਕਿਊਟ ਕਰਵਾ ਕੇ ਜ਼ਮੀਨ ਦਾ ਕਬਜਾ ਸਬੰਧਤ ਗ੍ਰਾਮ ਪੰਚਾਇਤਾਂ ਨੂੰ ਦਿੱਤਾ ਜਾਵੇ ਤਾਂ ਜੋ ਇਸ ਰਕਬੇ ਨੂੰ ਬੋਲੀ ਤੇ ਦੇ ਕੇ ਗ੍ਰਾਮ ਪੰਚਾਇਤਾਂ ਦੀ ਆਮਦਨ ਵੱਧ ਸਕੇ ।

                        ਮੀਟਿੰਗ ਵਿੱਚ ਐਸ.ਡੀ.ਐਮ ਨਾਭਾ ਇਸਮਿਤ ਵਿਜੇ ਸਿੰਘ , ਐਸ.ਡੀ.ਐਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਅਤੇ ਐਸ.ਡੀ.ਐਮ ਸਮਾਣਾ ਤਰਸੇਮ ਚੰਦ ਅਤੇ ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments