ਪਟਿਆਲਾ 8 ਜਨਵਰੀ:
68ਵੀਆਂ ਸਕੂਲ ਖੇਡਾਂ ਦੇ ਕੁਰਾਸ਼ ਖੇਡ ਦੇ ਕੌਮੀ ਮੁਕਾਬਲੇ ਰਾਏਪੁਰ (ਛਤੀਸਗੜ੍ਹ) ਵਿਖੇ ਆਯੋਜਿਤ ਹੋਏ ਜਿਸ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਪੰਜਾਬ ਦੇ 48 ਖਿਡਾਰੀਆਂ ਨੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਭੁੱਲਰ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਪਟਿਆਲਾ ਕਮ ਟੀਮ ਮੈਨੇਜਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਸਕੂਲ ਆਫ ਐਮੀਨੈਂਸ ਮਹਿੰਦਰਗੰਜ ਰਾਜਪੁਰਾ ਨੇ ਦੱਸਿਆ ਕਿ 14 ਸਾਲਾਂ ਲੜਕਿਆਂ ਦੇ ਵਰਗ ਵਿੱਚ ਦੂਜਾ ਸਥਾਨ ਤੇ 17 ਸਾਲ ਲੜਕੇ ਅਤੇ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਤੇ 19 ਸਾਲ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਤੇ 19 ਸਾਲ ਲੜਕਿਆਂ ਦੇ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਆਲ ਓਵਰ ਚੈਂਪੀਅਨਸ਼ਿਪ ਪੰਜਾਬ ਦੇ ਕੁਰਾਸ਼ ਖਿਡਾਰੀਆਂ ਨੇ ਜਿੱਤੀ। ਇਸ ਆਲ ਓਵਰ ਚੈਂਪੀਅਨਸ਼ਿਪ ਜਿੱਤਣ ਵਿੱਚ ਇਹਨਾਂ ਕੋਚ ਅਤੇ ਮੈਨੇਜਰਾਂ ਨੇ ਸ਼ਾਨਦਾਰ ਤਿਆਰੀ ਅਤੇ ਪ੍ਰਬੰਧ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਡੀ.ਪੀ.ਈ ਰੋਪੜ, ਗੁਰਜੀਤ ਸਿੰਘ ਰੋਪੜ, ਸਤਵਿੰਦਰ ਕੌਰ ਪੀਟੀਆਈ ਮੋਹਾਲੀ, ਭੁਪਿੰਦਰ ਕੌਰ ਪੀਟੀਆਈ ਰੋਪੜ, ਸਰਬਜੀਤ ਕੌਰ ਪੀ.ਟੀ.ਆਈ ਰੋਪੜ, ਰਜਨੀ ਠਾਕੁਰ ਗੁਰੂ ਤੇਗ ਬਹਾਦਰ ਸਕੂਲ ਪਟਿਆਲਾ, ਅਰੁਣ ਕੁਮਾਰ ਨੌਗਾਵਾਂ ਡੀ.ਪੀ.ਈ, ਫਿਜ਼ੀਕਲ ਟੀਚਰ ਪਟਿਆਲਾ ਰਜੇਸ਼ ਕੁਮਾਰ ਜੂਡੋ ਕੋਚ ਜ਼ੀਰਕਪੁਰ, ਸੁਰਜੀਤ ਸਿੰਘ ਵਾਲੀਆ ਕੋਚ ਪਟਿਆਲਾ ਨੇ ਵਿਸ਼ੇਸ਼ ਯੋਗਦਾਨ ਪਾਇਆ।
ਚਰਨਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਪਰਮਜੀਤ ਸਿੰਘ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ, ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ, ਡਿਪਟੀ ਡੀਈਓ ਪਟਿਆਲਾ ਡਾ: ਰਵਿੰਦਰਪਾਲ ਸ਼ਰਮਾ ਨੇ ਜੇਤੂ ਖਿਡਾਰੀਆਂ ਅਤੇ ਕੋਚਾਂ ਦੀ ਸਮੇਂ-ਸਮੇਂ ‘ਤੇ ਹੌਸਲਾ ਅਫ਼ਜ਼ਾਈ ਕੀਤੀ ਅਤੇ ਜਿੱਤ ਦੀਆਂ ਵਧਾਈਆਂ ਵੀ ਦਿੱਤੀਆਂ।