ਉਨਾ ਕਿਹਾ ਕਿ ਆਮ ਆਦਮੀ ਪਾਰਟੀ ਭਾਰਤ ਦੀ ਇੱਕ ਸਿਆਸੀ ਪਾਰਟੀ ਹੈ ਜਿਸ ਨੂੰ ਹੁਣ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਚੁੱਕਾ ਹੈ। ਆਪ ਦਾ ਗਠਨ 2012 ‘ਚ ਭ੍ਰਿਸ਼ਟਾਚਾਰ ਦੇ ਖਿਲਾਫ ਖੜ੍ਹੇ ਹੋਏ ਅੰਨਾ ਅੰਦੋਲਨ *ਚੋਂ ਹੋਇਆ ਸੀ ਅਤੇ ਅੰਦੋਲਨ ਨਾਲ ਜੁੜੇ ਕੁਝ ਲੋਕਾਂ ਦਾ ਮੰਨਣਾ ਸੀ ਕਿ ਰਾਜਨੀਤੀ ‘ਚ ਨਹੀਂ ਆਉਣਾ ਚਾਹੀਦਾ, ਪਰ ਸਾਬਕਾ ਆਈਆਰਐਸ ਅਧਿਕਾਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਨਾਲ ਜੁੜੇ ਕੁਝ ਲੋਕਾਂ ਦੀ ਰਾਏ ਵੱਖਰੀ ਸੀ ਅਤੇ ਉਹ ਇਹ ਕਹਿ ਕੇ ਅੱਗੇ ਵਧੇ ਕਿ ਉਹ ਰਾਜਨੀਤੀ ਵਿੱਚ ਆ ਕੇ ਰਾਜਨੀਤੀ ਦਾ ਚਿਹਰਾ ਬਦਲ ਦੇਣਗੇ। ਜਿਸ ਦਾ ਸਿੱਟਾ ਹੈ ਕਿ ਪੰਜਾਬ ਦੇ ਲੋਕਾਂ ਨੇ ਦਿਲੋਂ ਭਰੋਸਾ ਜਤਾਇਆ ਅਤੇ ਦਿੱਲੀ ਮਗਰੋਂ ਪੰਜਾਬ ਵਿੱਚ ਵੀ ਲੰਮੇ ਸਮੇਂ ਤੋਂ ਕਾਬਜ ਰਾਜਨੀਤਿਕ ਪਾਰਟੀਆਂ ਨੂੰ ਵਡੀ ਪਛਾੜ ਦੇ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਵਿੱਚ ਵੱਡਾ ਯੋਗਦਾਨ ਪਾਇਆ।
ਚੇਅਰਮੈਨ ਰਣਜੋਧ ਹਡਾਣਾ ਨੇ ਕਿਹਾ ਕਿ ਦਿੱਲੀ ਚ ਮੁਹੱਲਾ ਕਲੀਨਿਕਾਂ ਦੇ ਰੂਪ ਚ ਲੋਕਾਂ ਦੇ ਘਰਾਂ ਤੱਕ ਸਿਹਤ ਸਹੂਲਤਾਂ ਪਹੁੰਚਾਈਆਂ ਗਈਆਂ। ਸਰਕਾਰੀ ਹਸਪਤਾਲਾਂ *ਚ ਵਧੀਆ ਇਲਾਜ, ਸਰਕਾਰੀ ਸਕੂਲਾਂ ਦਾ ਪੱਧਰ ਪ੍ਰਾਈਵੇਟ ਨਾਲੋਂ ਕਿਤੇ ਬਿਹਤਰ, ਬਿਨਾਂ ਰਿਸ਼ਵਤ ਸਰਕਾਰੀ ਨੌਕਰੀਆਂ, ਪਾਣੀ ਦੀ ਕਿੱਲਤ ਦੂਰ, ਬਿਜਲੀ ਦੇ ਬਿੱਲ ਜੀਰੋ ਆਦਿ ਦੀ ਸਹੂਲਤ ਤੋਂ ਇਲਾਵਾ ਮੁੜ ਸਰਕਾਰ ਬਨਣ ਮਗਰੋਂ ਔਰਤਾਂ ਨੂੰ 2,100 ਰੁਪਏ ਮਹੀਨਾ, ਬਜ਼ੁਰਗਾਂ ਲਈ ਮੁਫਤ ਸਿਹਤ ਸੰਭਾਲ ਅਤੇ ਆਟੋ ਚਾਲਕਾਂ ਲਈ 10 ਲੱਖ ਰੁਪਏ ਦਾ ਬੀਮਾ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਅਤੇ ਮੰਦਿਰ ਪੁਜਾਰੀਆਂ ਅਤੇ ਨੂੰ 18 ਹਜ਼ਾਰ ਰੁਪਏ ਤਨਖਾਹ ਆਦਿ ਦਿੱਤੀ ਜਾਵੇਗੀ। ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਨੋਰਥ ਸਿਰਫ ਸੱਤਾ ਹਾਸਲ ਕਰਨਾ ਨਹੀਂ, ਸਗੋਂ ਲੋਕਾ ਸੇਵਾ ਵੀ ਹੈ।
ਹਡਾਣਾ ਨੇ ਕਿਹਾ ਕਿ ਬਿਜਲੀ, ਪਾਣੀ, ਸਿੱਖਿਆ, ਸਿਹਤ ਅਤੇ ਰੋਜ਼ਗਾਰ ਵਰਗੇ ਮੁੱਦੇ ਦਿੱਲੀ ਦੀਆਂ ਔਰਤਾਂ ਸੁਰੱਖਿਆ ਨੂੰ ਲੈ ਕੇ ਮੁੱਦੇ ਇਨਾਂ ਚੋਣਾਂ ਵਿੱਚ ਅਹਿਮ ਰਹਿਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਇਨਾਂ ਮੁੱਦਿਆ ਨੂੰ ਲੈ ਕੇ ਬਹੁਤ ਸੁਚੇਤ ਹਨ। ਹਾਲਾਂਕਿ ਕੇਂਦਰ ਵਿੱਚ ਜਮ ਕੇ ਬੈਠੀ ਅਤੇ ਕਈ ਸਾਲਾਂ ਤੋ ਰਾਜ ਭਾਗ ਭੋਗ ਰਹੀ ਭਾਜਪਾ ਵਿਕਾਸ ਕਰਨ ਦੀ ਬਜਾਏ ਹਾਲੇ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਮੁੱਦਿਆਂ ਤੇ ਸਿਰਫ ਸਵਾਲ ਹੀ ਪੁੱਛਦੀ ਰਹਿੰਦੀ ਹੈ। ਜਦੋ ਕਿ ਮੋਦੀ ਸਰਕਾਰ ਸੱਤਾ ਵਿੱਚ ਹੋਣ ਕਰਕੇ ਹੋਰਨਾਂ ਪਾਰਟੀਆਂ ਨਾਲੋ ਕਿਤੇ ਬਿਹਤਰ ਭਾਰਤ ਸਿਰਜ ਸਕਦੀ ਹੈ। ਪਰ ਲੋਕ ਮੋੋਦੀ ਸਰਕਾਰ ਦੇ ਝੂਮਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਇਸ ਵਾਰ ਵੀ ਲੋਕਾਂ ਨੇ ਪਹਿਲਾਂ ਦੀ ਤਰ੍ਹਾਂ ਹੋਰਨਾਂ ਪਾਰਟੀਆਂ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਨੂੰ ਵਡੀ ਜਿੱਤ ਦਵਾਉਣ ਲਈ ਹੰਭਲਾ ਮਾਰਨਾ ਹੈ।
ਇਸ ਮੌਕੇ ਚੇਅਰਮੈਨ ਇੰਪੂਰਵਮੈਂਟ ਟਰੱਸਟ ਮੇਘਚੰਦ ਸ਼ੇਰਮਾਜ਼ਰਾ, ਤੇਜਿੰਦਰ ਮਹਿਤਾ, ਲੋਕ ਸਭਾ ਪਟਿਆਲਾ ਇੰਚਾਰਜ ਇੰਦਰਜੀਤ ਸਿੰਘ ਸੰਧ, ਚੇਅਰਮੈਨ ਪਲਾਨਿੰਗ ਬੋਰਡ ਜੱਸੀ ਸੋਹੀਆਂ, ਪ੍ਰੀਤੀ ਮਲਹੋਤਰਾ ਪ੍ਰਧਾਨ ਮਹਿਲਾ ਵਿੰਗ, ਬਲਦੇਵ ਸਿੰਘ ਦੇਵੀਗੜ੍ਹ, ਸ਼ਵਿੰਦਰ ਕੌਰ ਧੰਜੂ, ਵੀਰਪਾਲ ਕੌਰ ਚਹਿਲ, ਅਮਰੀਕ ਸਿੰਘ ਬਾਂਗੜ, ਸੁਖਦੇਵ ਸਿੰਘ ਔਲਖ, ਪ੍ਰਦੀਪ ਜ਼ੋਸਨ, ਕੁੰਦਨ ਗੋਗੀਆ, ਪਾਰਸ ਸ਼ਰਮਾ, ਤੇਜਿੰਦਰ ਖਹਿਰਾ, ਜਤਿੰਦਰ ਝੰਡ, ਸ਼ਿਵਰਾਜ ਵਿਰਕ, ਗੁਲਾਬ ਹਰਿਆਊ, ਦੀਪਾ ਰਾਮਗੜ੍ਹ, ਗੁਰਦੀਪ ਦਿਵਾਣਾ, ਗੁਲਜ਼ਾਰ ਵਿਰਕ, ਅਮਰਜੀਤ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਾਲੰਟੀਅਰ ਮੌਜੂਦ ਰਹੇ।
ਲਾਲੀ ਰਹਿਲ
9417534475