ਲੁਧਿਆਣਾ : ਕਿਸਾਨਾਂ ਨੇ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ (The Amritsar-Delhi National Highway) ’ਤੇ ਪੈਂਦਾ ਲਾਡੋਵਾਲ ਟੋਲ ਪਲਾਜ਼ਾ (The Ladowal Toll Plaza) ਬੰਦ ਕਰ ਕੇ ਰੋਡ ਮੁਕੰਮਲ ਠੱਪ ਕਰ ਦਿੱਤੀ ਹੈ। ਇੱਥੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੀ ਤਾਇਨਾਤ ਹੈ। ਕਿਸਾਨਾਂ ਨੇ ਟਿੱਪਰ ਲਗਾ ਕੇ ਰੋਡ ਜਾਮ ਕਰ ਦਿੱਤੀ ਹੈ। ਅੱਜ ਸਾਰੀ ਆਵਾਜਾਈ ਬੰਦ ਰਹੇਗੀ।