ਅੱਜ ਸਵੇਰੇ ਹਰਿਆਣਾ ਦੇ 6 ਜ਼ਿਲ੍ਹਿਆਂ ਵਿਚ ਧੁੰਦ ਛਾਈ ਰਹੀ। ਇਨ੍ਹਾਂ ਵਿੱਚ ਜੀਂਦ, ਸੋਨੀਪਤ, ਹਿਸਾਰ, ਚਰਖੀ ਦਾਦਰੀ, ਭਿਵਾਨੀ ਅਤੇ ਮਹਿੰਦਰਗੜ੍ਹ ਸ਼ਾਮਲ ਹਨ। ਹਿਸਾਰ ਦੇ ਬਾਲਸਮੰਦ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਸੀ। ਸੋਨੀਪਤ ‘ਚ ਮੀਂਹ ਦਾ ਪਾਣੀ ਅਜੇ ਵੀ ਖੇਤਾਂ ‘ਚ ਖੜ੍ਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ 11 ਜ਼ਿਲ੍ਹਿਆਂ ਲਈ ਠੰਡ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਰੋਹਤਕ, ਭਿਵਾਨੀ, ਨਾਰਨੌਲ, ਮਹਿੰਦਰਗੜ੍ਹ, ਚਰਖੀ ਦਾਦਰੀ, ਝੱਜਰ, ਰੇਵਾੜੀ ਅਤੇ ਗੁਰੂਗ੍ਰਾਮ ਸ਼ਾਮਲ ਹਨ।