ਬਿਤੀ ਸ਼ਾਮ ਪ੍ਰਸਿੱਧ ਗਾਇਕ ਮੁਹੰਮਦ ਰਫੀ ਸਾਹਿਬ ਅਤੇ ਸ਼ੋਅਮੈਨ ਅਭਿਨੇਤਾ ਰਾਜ ਕਪੂਰ ਦੀ 100ਵੀਂ ਜਨਮ ਵਰੇਗੰਢ ਮਨਾਉਣ ਲਈ ਏ.ਆਰ.ਮੇਲੋਡੀਜ਼ ਐਸੋਸੀਏਸ਼ਨ ਨੇ ਕਲਾ ਅਤੇ ਸੱਭਿਆਚਾਰਕ ਮਾਮਲੇ, ਹਰਿਆਣਾ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਟੈਗੋਰ ਥੇਟਰ, ਵਿਖੇ ਸੰਗੀਤਮਈ ਸੁਰੀਲਾ ਸਫਰ “ਹੈਪੀ ਬਰਥ—ਡੇ ਟੂ ਯੂ” ਦਾ ਆਯੋਜਨ ਕਰਵਾਇਆ ਗਿਆ । ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੀਆ ਸੰਸਥਾ ਦੇ ਸਰਪਰਸਤ ਡਾ. ਅਰੂਨ ਕਾਂਤ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਪੰਜਾਬ, ਹਰਿਆਣਾ ਅਤੇ ਟ੍ਰਾਈਸਿਟੀ ਦੇ 45 ਗਾਇਕਾਂ ਨੇ ਆਪਣੀ ਪੇਸ਼ਕਾਰੀ ਦਿੱਤੀ । ਸ਼ੋਅ ਦੇ ਮਿਊਜਿ਼ਕ ਅਰੇਂਜਰ ਕੈਨੇਡਾ ਤੋਂ ਪਹੁੰਚੇ ਸ੍ਰੀ ਰਮਨ ਕਾਂਤ ਅਤੇ ਡਾ. ਅਰੂਨ ਕਾਂਤ ਸਨ । ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਸ੍ਰੀਮਤੀ ਰਾਖੀ ਗੁੱਪਤਾ ਭੰਡਾਰੀ ਨੇ ਜੋਤ ਜਗਾ ਕੇ ਸ਼ੋਅ ਦੀ ਸੁ਼ਰਵਾਤ ਕੀਤੀ ।
ਜਿਥੇ ਮਿਊਜਿ਼ਕ ਦੇ ਨਾਲ ਨਾਲ ਸ੍ਰੀ ਰਮਨ ਕਾਂਤ ਵੱਲੋਂ “ਉ ਨਨਹੇ ਸੇ ਫਰੀਸ਼ਤੇ” ਗੀਤ, ਡੀ. ਅਰੂਨ ਕਾਂਤ ਅਤੇ ਜਸਪ੍ਰੀਤ ਜੱਸਲ ਵੱਲੋਂ “ਤਸਵੀਰ ਤੇਰੀ ਦਿੱਲ ਮੇ” ਗੀਤ, ਮੈਡਮ ਅਰਵਿੰਦਰ ਕੌਰ ਅਤੇ ਪਰਮਜੀਤ ਸਿੰਘ ਵੱਲੋਂ “ਮੇਰੇ ਮਿਤਵਾ ਮੇਰੇ ਮਿਤ ਰੇ”, ਸ਼ਵੇਤਾ ਅਤੇ ਗਣੇਸ਼ ਵੱਲੋਂ “ਹਮ ਨੇ ਆਜ ਸੇ ਤੁਮਹੇ”, ਪੂਨਮ ਡੋਗਰਾ ਅਤੇ ਰਾਜ ਕੁਮਾਰ ਵੱਲੋਂ “ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ”, ਕੈਲਾਸ਼ ਅਟਵਾਰ ਅਤੇ ਜਸਪ੍ਰੀਤ ਵੱਲੋਂ “ਅਬ ਆਨ ਮਿਲੋ ਸਜਨਾ”, ਪਿਯੂਸ਼ਾ ਅਤੇ ਵਿਜੇ ਟਿੱਕੂ ਵੱਲੋਂ “ਯੇ ਪਰਬਤੋਂ ਕੇ ਦਾਇਰੇ, ਐਸ.ਡੀ.ਸ਼ਰਮਾ ਅਤੇ ਸੁਤਪਾ ਵੱਲੋਂ “ਦਿਵਾਨਾ ਹੁਆ ਬਾਦਲ”, ਡਾ.ਐਸ.ਐਸ.ਪ੍ਰਸ਼ਾਦ ਅਤੇ ਰੰਜੂ ਪ੍ਰਸ਼ਾਦ ਵੱਲੋਂ “ਰਾਤ ਕੇ ਹਮਸਫਰ”, ਡਾ.ਅਨਿਲ ਸ਼ਰਮਾ ਅਤੇ ਵੰਸਿਕਾ ਵੱਲੋਂ “ਬੇਖੁ਼ਦੀ ਮੇ ਸਨਮ”, ਸਾਗਰ ਅਤੇ ਅਰਿਸ਼ਾ ਵੱਲੋਂ “ਨਾ ਨਾ ਕਰਤੇ ਪਿਆਰ”, ਰੋਸ਼ਨ ਲਾਲ ਵੱਲੋਂ “ਕੇਸੇ ਕਟੇਗੀ ਜਿੰਦਗੀ”, ਰਣਜੀਤ ਸਿੰਘ ਅਤੇ ਰੈਨੂ ਰਾਵਤ ਵੱਲੋਂ “ਪਿਆਰ ਹੁਆ ਇਕਰਾਰ ਹੁਆ”, ਮੁਕੇਸ਼ ਨੰਦ ਵੱਲੋਂ “ਏ ਮੇਰੇ ਦਿਲ ਕਹੀਂ ਔਰ ਚਲ”, ਪੇਸ਼ ਕੀਤੇ ਉਥੇ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਨੇ ਵੀ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ । ਸ਼ੇਲੀ ਤਨੈਜਾ ਵੱਲੋਂ ਸਟੇਜ ਸਕੱਤਰ ਦੀ ਭੂਮੀਕਾ ਬਾਖ਼ੂਬੀ ਨਿਭਾਈ ਗਈ । ਦੇਰ ਰਾਤ ਤਕ ਚਲੇ ਇਸ ਸ਼ੋਅ ਵਿੱਚ ਟੈਗੋਰ ਥੇਟਰ ਦਾ ਹਾਲ ਖੱਚਾ ਖੱਚ ਭਰਿਆ ਰਿਹਾ ।