ਪਟਿਆਲਾ 18 ਨਵੰਬਰ ( ) ਪੀ. ਆਰ. ਟੀ. ਸੀ. ਕੰਟਰੈਕਟ ਵਰਕਰ ਯੂਨੀਅਨ ਆਜ਼ਾਦ ਰਜਿ: ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਚਾਰ ਥਾਵਾਂ ਤੇ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਜੱਥੇਬੰਦੀ ਵਲੋਂ ਆਮ ਆਦਮੀ ਪਾਰਟੀ ਦੀ ਝੋਲੀ ਜਿੱਤ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਾਲ ਨਾਲ ਜੱਥੇਬੰਦੀ ਦੇ ਵਰਕਰਾਂ ਵੱਲੋਂ ਵੱਧ ਚੜ੍ਹ ਕੇ ਚੋਣ ਪ੍ਰਚਾਰ ਕੀਤਾ ਗਿਆ ‘ਤੇ ਕੀਤਾ ਜਾ ਵੀ ਰਿਹਾ ਹੈ। ਇਹ ਸਾਰੀ ਗੱਲ ਦਾ ਦਾ ਪ੍ਰਗਟਾਵਾ ਸਮੁੱਚੀ ਯੂਨੀਅਨ ਨੇ ਆਪ ਦੇ ਸੰਗਰੂਰ ਤੋਂ ਐਮ ਪੀ ਮੀਤ ਹੇਅਰ ਨਾਲ ਬਰਨਾਲਾ ਵਿਖੇ ਵਿਸ਼ੇਸ਼ ਤੋਰ ਤੇ ਹੋਈ ਮੁਲਾਕਤ ਦੌਰਾਨ ਕੀਤਾ। ਇਸ ਮੌਕੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਹਡਾਣਾ ਵੀ ਮੌਜੂਦ ਸਨ.
ਇਸ ਮੌਕੇ ਸੂਬਾ ਜਨਰਲ ਸਕੱਤਰ ਮਨਜਿੰਦਰ ਸ਼ਰਮਾ ਬੱਬੂ ਪਟਿਆਲਾ ਡਿੱਪੂ ਪ੍ਰਧਾਨ ਜਾਨਪਾਲ ਸਿੰਘ ਭਾਉ ਜਨਰਲ ਸਕੱਤਰ ਗੁਰਦੀਪ ਸਿੰਘ ਭਵਾਨੀਗੜ੍ਹ ਅਤੇ ਸੂਬਾ ਸਰਪ੍ਰਸਤ ਗੁਰਧਿਆਨ ਸਿੰਘ ਭਾਨਰਾ ਨੇ ਕਿਹਾ ਕਿ ਮਾਣਯੋਗ ਚੇਅਰਮੈਨ ਸ. ਰਣਯੋਧ ਸਿੰਘ ਹਡਾਣਾ ਜੀ ਦੀ ਯੋਗ ਅਗਵਾਈ ਅਤੇ ਉੱਦਮ ਸਦਕਾ ਕਾਰਪੋਰੇਸ਼ਨ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਅਤੇ ਸਤਿਕਾਰਯੋਗ ਹਡਾਣਾ ਜੀ ਦੀ ਨੇਕ ਅਤੇ ਸੁੱਚੀ ਸੋਚ ਬਦੌਲਤ ਸਮੂਹ ਠੇਕਾ ਕਰਮਚਾਰੀਆਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਹੁਣ ਲੜੀਵਾਰ ਪੂਰੀਆ ਹੋਣੀਆਂ ਸ਼ੁਰੂ ਹੋ ਗਈਆਂ ਹਨ. ਇਸ ਲਈ ਕਾਰਪੋਰੇਸ਼ਨ ਵਿੱਚ ਨੌਕਰੀਆਂ ਕਰਦੇ ਸਮੂਹ ਠੇਕਾ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਮੂਹ ਠੇਕਾ ਕਰਮਚਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੜਾਅ ਵਾਰ ਰੈਗੂਲਰ ਹੋਣ ਦੀ ਵੀ ਆਸ ਵੱਡੀ ਹੈ।
ਉਸ ਮੋਕੇ ਸ. ਗੁਰਪਾਲ ਸਿੰਘ ਦਾਰਾ, ਹਰਵਿੰਦਰ ਸਿੰਘ ਗੁਜਰਾ, ਗੁਰਪ੍ਰੀਤ ਸਿੰਘ ਗੋਪੀ, ਸੀਮਰਜੀਤ ਸਿੰਘ ਬਰਾੜ, ਗੁਰਿੰਦਰ ਸਿੰਘ ਪੰਜੋਲੀ, ਗੁਰਜੰਟ ਸਿੰਘ ਚੈਹਟ, ਰਣਜੀਤ ਸਿੰਘ ਚੰਡੀਗੜ, ਪਾਲਾ ਬਰਨਾਲਾ, ਦਲਜੀਤ ਬਰਨਾਲਾ, ਜਵਾਹਰ ਸਿੰਘ, ਸਨਦੀਪ ਸਿੰਘ ਬੁਢਲਾਡਾ, ਸਵਰਨ ਸਿੰਘ, ਸੁਰਿੰਦਰ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਬਿਰੋਕੇ, ਬਲਬੀਰ ਭੂੰਦੜ ਬਠਿੰਡਾ ਹਾਜ਼ਰ ਸਨ.
ਜਾਰੀ ਕਰਤਾ :-
ਗੁਰਧਿਆਨ ਸਿੰਘ ਸੂਬਾ ਸਰਪ੍ਰਸਤ ਕੰਟਰੈਕਟ ਪੀ. ਆਰ. ਟੀ. ਸੀ. ਵਰਕਰ ਯੂਨੀਅਨ ਆਜ਼ਾਦ ਰਜਿ: ਮੋਬਾਈਲ ਨੰਬਰ 98889-65746