ਅੰਮ੍ਰਿਤਸਰ : ਸੁਖਬੀਰ ਸਿੰਘ ਬਾਦਲ (Sukhbir Singh Badal) ਸਮੇਤ ਅਕਾਲੀ ਲੀਡਕਸ਼ਿਪ ਦੇ ਅਸਤੀਫ਼ਿਆਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਵੱਡਾ ਫ਼ੈਸਲਾ ਲਿਆ ਹੈ।
ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਲੀਡਰਸ਼ਿਪ ਵੱਲੋਂ ਦਿੱਤੇ ਅਸਤੀਫ਼ਿਆਂ ’ਤੇ ਫ਼ੈਸਲਾ ਲੈਣ ਵਾਸਤੇ ਅਕਾਲੀ ਦਲ ਨੂੰ 20 ਦਿਨ ਦਾ ਸਮਾਂ ਹੋਰ ਦੇ ਦਿੱਤਾ ਹੈ। ਪਹਿਲਾਂ 3 ਦਿਨ ਦੇ ਅੰਦਰ-ਅੰਦਰ ਅਸਤੀਫਿਆਂ ’ਤੇ ਫ਼ੈਸਲਾ ਲੈਣ ਵਾਸਤੇ ਕਿਹਾ ਸੀ ਪਰ ਹੁਣ ਜਥੇਦਾਰ ਨੇ ਲਿਖਤੀ ਤੌਰ ’ਤੇ 20 ਦਿਨ ਦਾ ਸਮਾਂ ਦੇ ਦਿੱਤਾ ਹੈ।