Homeਪੰਜਾਬ8 ਦਸੰਬਰ ਤੋ 10 ਦਸੰਬਰ ਤੱਕ ਚਲਾਈ ਜਾਵੇਗੀ ਪੱਲਸ ਪੋਲੀਓ ਮੁਹਿੰਮ –ਡੀ.ਸੀ.

8 ਦਸੰਬਰ ਤੋ 10 ਦਸੰਬਰ ਤੱਕ ਚਲਾਈ ਜਾਵੇਗੀ ਪੱਲਸ ਪੋਲੀਓ ਮੁਹਿੰਮ –ਡੀ.ਸੀ.

ਪਟਿਆਲਾ  :

  ਪਟਿਆਲਾ ਜ਼ਿਲ੍ਹੇ ਵਿੱਚ 08 ਤੋ 10 ਦਸੰਬਰ ਤੱਕ ਪੱਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ । ਇਸ ਮੁਹਿੰਮ ਤਹਿਤ 0 ਤੋ 5 ਸਾਲ ਤੱਕ ਦੇ 1,75,671  ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ । ਇਸ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਦੀ ਲੋੜ ਹੈ । ਇਸ ਲਈ ਹਰੇਕ ਵਿਭਾਗ ਇਸ ਕੰਮ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਯਕੀਨੀ ਬਨਾਉਣ । ਉਹਨਾ ਇਸ ਮੌਕੇ ਪੋਲੀਓ ਜਾਗਰੂਕਤਾ ਦਾ ਇਕ ਪੋਸਟਰ ਵੀ ਜਾਰੀ ਕੀਤਾ ।

 ਡਾ: ਪ੍ਰੀਤੀ ਯਾਦਵ ਨੇ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ 0-5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਾ ਯਕੀਨੀ ਬਣਾਇਆ ਜਾਵੇ । ਕੋਈ ਵੀ ਬੱਚਾ ਪੋਲੀਓ ਬੂੰਦਾ ਤੋ ਵਾਂਝਾਂ ਨਾ ਰਹਿ ਜਾਵੇ । ਉਹਨਾਂ ਕਿਹਾ ਕਿ ਪੰਚਾਇਤ ਵਿਭਾਗ ਪਿੰਡਾਂ ਵਿੱਚ ਪੱਲਸ ਪੋਲੀਓ ਸਬੰਧੀ ਪਿੰਡ ਦੇ ਗੁਰਦੁਆਰਿਆਂ ਅਤੇ ਮੰਦਰਾਂ ਦੇ ਸਪੀਕਰਾਂ ਰਾਹੀਂ ਅਨਾਂਊਂਸਮੈਂਟ ਕਰਵਾਉਣਾ ਯਕੀਨੀ ਬਣਾਉਣ ।

 ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਵੀ ਕਿਹਾ ਕਿ ਉਹ ਬੂਥਾਂ ‘ਤੇ  ਆਪਣੇ ਪੁਲਿਸ ਕਰਮੀ ਤਾਇਨਾਤ ਕਰਨ ਤਾਂ ਜੋ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆ ਸਕੇ । ਉਹਨਾਂ ਪੀ.ਆਰ.ਟੀ.ਸੀ. ਦਫਤਰ ਨੂੰ ਵੀ ਹਦਾਇਤ ਕੀਤੀ ਕਿ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਡਰਾਈਵਰ 08 ਤੋ 10 ਦਸੰਬਰ ਨੂੰ ਪੋਲੀਓ ਟਰਾਂਜ਼ਿਟ ਬੂਥਾਂ ਤੇ ਹਰੇਕ ਬੱਸ ਰੋਕਣ ਅਤੇ ਬੱਸਾਂ ਵਿੱਚ ਸਫ਼ਰ ਕਰਦੀਆਂ ਸਵਾਰੀਆਂ ਜਿਹਨਾਂ ਪਾਸ ਛੋਟੇ ਬੱਚੇ ਹੋਣ, ਉਹਨਾਂ ਨੂੰ ਪੋਲੀਓ ਬੂੰਦਾਂ ਪਿਲਾਉਣ ਵਿੱਚ ਸਵਾਰੀਆਂ ਦੀ ਮਦਦ ਕਰਨ ।  ਉਹਨਾ  ਏ.ਐਫ.ਐਸ.ਓਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਸਾਰੇ ਭੱਠਾ/ਸ਼ੈਲਰ ਤੇ ਪੋਲਟਰੀ ਫਾਰਮ ਮਾਲਕਾਂ ਨੂੰ  ਲਿਖਣ ਕਿ ਉਹ ਲੇਬਰ ਦੇ 0-5 ਸਾਲ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂਥਾਂ ਤੇ ਲਜਾ ਕੇ ਦਵਾਈ ਪਿਲਵਾਉਣ।

  ਮੀਟਿੰਗ  ਦੌਰਾਨ ਸਿਵਲ ਸਰਜਨ ਡਾ: ਜਤਿੰਦਰ ਕਾਂਸਲ ਨੇ ਦੱਸਿਆ ਕਿ ਪੱਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਕੁੱਲ 922 ਬੂਥ ਸਥਾਪਿਤ ਕੀਤੇ ਜਾਣਗੇ ਅਤੇ 1844 ਟੀਮਾਂ ਵੱਲੋਂ 1,75,671 ਬੱਚਿਆਂ ਨੂੰ ਪੱਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ । ਉਹਨਾਂ ਅੱਗੋਂ ਦੱਸਿਆ ਕਿ ਬੱਚਿਆਂ ਨੂੰ ਪੱਲਸ ਪੋਲੀਓ ਬੂੰਦਾਂ ਪਿਲਾਉਣ ਲਈ 25 ਮੋਬਾਇਲ ਟੀਮਾਂ ਅਤੇ 32 ਟਰਾਂਜ਼ਿਟ ਟੀਮਾਂ ਤਿਆਰ ਕੀਤੀ ਗਈਆਂ ਹਨ ।  ਇਨ੍ਹਾਂ ਟੀਮਾਂ ਦੀ ਨਿਗਰਾਨੀ ਲਈ 193 ਸੁਪਰਵਾਈਜ਼ਰ ਵੀ ਨਿਯੂਕਤ ਕੀਤੇ ਗਏ ਹਨ ।

 ਜ਼ਿਲ੍ਹਾ ਟੀਕਾਕਰਨ ਅਫ਼ਸਰ ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਜਿਹੜੇ ਬੱਚੇ ਕਿਸੇ ਕਾਰਨ ਦਵਾਈ ਪੀਣ ਤੋਂ ਵਾਂਝੇ ਰਹਿ ਜਾਣਗੇ ਉਹਨਾਂ ਨੂੰ 09 ਅਤੇ 10 ਦਸੰਬਰ ਨੂੰ ਸਿਹਤ ਵਿਭਾਗਾਂ ਦੀਆਂ ਟੀਮਾਂ ਵੱਲੋਂ ਘਰਾਂ ਵਿੱਚ ਜਾ ਕੇ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ।

  ਮੀਟਿੰਗ ਵਿੱਚ ਏ.ਡੀ.ਸੀ. ਇਸ਼ਾ ਸਿੰਗਲ,  ਜ਼ਿਲ੍ਹਾ ਟੀਕਾਕਰਣ ਅਫਸਰ ਕੁਸ਼ਲਦੀਪ ਗਿੱਲ, ਜ਼ਿਲ੍ਹਾ ਹੈਲਥ ਅਫਸਰ ਗੁਰਪ੍ਰੀਤ ਕੌਰ, ਮੈਡੀਕਲ ਸੁਪਰਡੰਟ ਮਾਤਾ ਕੁਸ਼ਲਿਆ ਡਾ: ਜਗਵਿੰਦਰ ਪਾਲ ਸਿੰਘ , ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼ਵਿੰਦਰ ਸਿੰਘ ਤੋ ਇਲਾਵਾ ਸਿਖਿਆ ਵਿਭਾਗ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments